CM ਮਾਨ ਅੰਮ੍ਰਿਤਸਰ ਪਹੁੰਚਗੇ ਹਨ, ਉਨ੍ਹਾਂ ਨੇ ਵੱਲਾ ਓਵਰ ਬ੍ਰਿਜ ਦਾ ਕੀਤਾ ਉਦਘਾਟਨ ਕਰਕੇ ਅੰਮ੍ਰਿਤਸਰ ਨੂੰ ਸੁਗਾਤ ਦਿੱਤੀ ਹੈ। ਇਸ ਓਵਰ ਬ੍ਰਿਜ ਨਾਲ ਨਿੱਤ ਦੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਓਵਰ ਬ੍ਰਿਜ ਦਾ 33 ਕਰੋੜ ਦੀ ਲਾਗਤ ਨਾਲ ਇਸ ਨਿਰਮਾਣ ਕੀਤਾ ਜਾਵੇਗਾ। ਉਦਘਾਟਨ ਤੋਂ ਬਾਅਦ ਸੀਐੱਸ ਨੇ ਕਿਹਾ, ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਛੁੱਟਕਾਰਾ ਦਿਵਾਉਣ ਲਈ ਸਰਕਾਰ ਕਰ ਰਹੀ ਹੈ ਕੰਮ।
ਸੀਐੱਮ ਮਾਨ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਟੂਰਿਸਟ ਹੱਬ ਹੈ। ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਰਹੀ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਟ੍ਰੈਫਿਕਜਾਮ ਤੋਂ ਨਿਜਾਤ ਦਵਾਉਣ ਦੀ ਸਰਕਾਰ ਵਲੋਂ ਕੋਸ਼ਿਸ਼ ਕੀਤੀ ਗਈ ਹੈ। ਇਥੇ ਉਨ੍ਹਾਂ ਇਕ ਵੀ ਦੱਸਿਆ ਕਿ ਇਸ ਪਾਜੈਕਟ ਵਿਚ ਪੰਜਾਬ ਦੇ ਨਾਲ ਨਾਲ ਕੇਂਦਰ ਦਾ ਵੀ ਯੋਗਦਾਨ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਠਿੰਡਾ ਜੇਲ੍ਹ ਦੀ ਨਹੀਂ ਹੈ। ਡੀਜੀਪੀ ਨੇ ਇਸ ਸਬੰਧੀ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਇਹ ਇੰਟਰਵਿਊ ਕਿਸੇ ਹੋਰ ਜੇਲ੍ਹ ਦੀ ਹੈ ਅਤੇ ਪੁਰਾਣੀ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਵਾਲੀਆ ਰੋਬੀ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਹੈ।
ਬਠਿੰਡਾ ਜੇਲ੍ਹ ਵਿੱਚ ਤਬਦੀਲ ਕੀਤੇ ਗਏ ਬਿਸ਼ਨੋਈ ਦੀ ਇੰਟਰਵਿਊ ਇੱਕ ਚੈਨਲ ਨੇ ਦਿੱਤੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗੈਂਗਸਟਰ ਨੇ ਜੇਲ੍ਹ ਦੇ ਅੰਦਰੋਂ ਫ਼ੋਨ ’ਤੇ ਇੰਟਰਵਿਊ ਦਿੱਤੀ ਸੀ। ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਹੈ। ਇਸ ਸਭ ਦੇ ਵਿਚਕਾਰ ਪੰਜਾਬ ਪੁਲਿਸ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦਿਆਂ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਵੱਲੋਂ ਨਿੱਜੀ ਨਿਊਜ਼ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਬਠਿੰਡਾ ਜੇਲ੍ਹ ਜਾਂ ਸੂਬੇ ਦੀ ਕਿਸੇ ਹੋਰ ਜੇਲ੍ਹ ਤੋਂ ਨਹੀਂ ਦਿੱਤੀ ਗਈ ਸੀ। ਇਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੰਮ੍ਰਿਤਸਰ ਵਿੱਚ ਕਹੀ।
ਅੰਮ੍ਰਿਤਸਰ ਵਿੱਚ ਵੱਲਾ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੰਤਰੀ ਇੰਦਰਬੀਰ ਸਿੰਘ ਨਿੱਝਰ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਜੀਵਨ ਜੋਤ ਕੌਰ ਅਤੇ ਵਿਧਾਇਕ ਅਜੈ ਗੁਪਤਾ ਹਾਜਰ ਸਨ।






