ਗੜ੍ਹਸ਼ੰਕਰ ਦੇ ਬੀਤ ਖੇਤਰ ਵਿੱਚ ਪੈਂਦੇ ਅੱਡਾ ਝੁੰਗੀਆਂ ਵਿਖੇ ਵੀਰਵਾਰ ਦੇਰ ਸ਼ਾਮ ਕਰੀਬ 6.30 ਵਜੇ ਇੱਕ ਟਿੱਪਰ ਥੱਲੇ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਐਕਟਿਵਾ ਸਵਾਰ ਔਰਤਾਂ ਇੱਕ ਬੱਚੇ ਨਾਲ ਰਿਸ਼ਤੇਦਾਰਾਂ ਦੇ ਘਰੋਂ ਪਿੰਡ ਵੱਲ ਆ ਰਹੀਆਂ ਸਨ। ਇਸ ਦੌਰਾਨ ਪਿੱਛੇ ਬੈਠੀ ਔਰਤ ਅਚਾਨਕ ਅੱਡਾ ਝੁੰਗੀਆਂ ਵਿਖੇ ਡਿੱਗ ਗਈ।
ਇਸ ਦੌਰਾਨ ਪਿੱਛੇ ਆ ਰਹੇ ਇਕ ਟਿੱਪਰ ਦਾ ਟਾਇਰ ਉਸ ਉੱਤੇ ਚੜ੍ਹ ਗਿਆ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਰਾਜਕੁਮਾਰੀ (43) ਪਤਨੀ ਚਰਨਜੀਤ ਵਾਸੀ ਭਵਾਨੀਪੁਰ ਬੀਤ ਥਾਣਾ ਗੜ੍ਹਸ਼ੰਕਰ ਵਜੋਂ ਹੋਈ।






