ਲੰਘੀ 15 ਅਕਤੂਬਰ ਨੂੰ ਨਿਊਯਾਰਕ ਸਿਟੀ ‘ਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ (ਐੱਮਟੀਏ) ਦੀ ਇਕ ਬੱਸ ਵਿੱਚ ਸਵਾਰ ਇਕ ਪੰਜਾਬੀ ਸਿੱਖ ਰਿਚਮੰਡ ਹਿੱਲ ਵਾਸੀ ਨੌਜਵਾਨ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੁਲਸ ਨੇ 26 ਸਾਲਾ ਇਕ ਕਾਲੇ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਹਮਲਾਵਰ ‘ਤੇ ਨਫ਼ਰਤੀ ਅਪਰਾਧ ਦੇ ਹਮਲੇ ਦੇ ਦੋਸ਼ ਆਇਦ ਕੀਤੇ ਹੈ।
ਗ੍ਰਿਫ਼ਤਾਰ ਕੀਤਾ ਹਮਲਾਵਰ ਜੋ ਈਸਟ ਹਾਰਲੇਮ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਕ੍ਰਿਸਟੋਫਰ ਫਿਲੀਪੀਓਕਸ ਹੈ, ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਰਿਚਮੰਡ ਹਿੱਲ ਵਾਸੀ ਇਕ ਪੰਜਾਬੀ ਸਿੱਖ ਨੌਜਵਾਨ 19 ਸਾਲਾ ਮਨੀ ਸੰਧੂ ਜੋ ਬੱਸ ਵਿੱਚ ਸਫਰ ਕਰ ਰਿਹਾ ਸੀ, ਨੂੰ ਕਈ ਵਾਰ ਮੁੱਕੇ ਮਾਰੇ ਅਤੇ ਉਸ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਸੀ।






