ਗਾਜ਼ਾ ਪੱਟੀ ‘ਚ ਚਾਰ ਦਿਨਾਂ ਦੀ ਜੰਗਬੰਦੀ ਦੌਰਾਨ ਹੁਣ ਤੱਕ ਕੁੱਲ 26 ਇਜਰਾਇਲੀ ਨਾਗਹਿਕਾਂ, 78 ਫਲਸਤੀਨੀਆਂ ਦੀ ਰਿਹਾਈ ਹੋਈ ਹੈ। ਇਸ ਦੌਰਾਨ ਐਤਵਾਰ ਨੂੰ ਹਮਾਸ ਨੇ ਦਾਅਵਾ ਕੀਤਾ ਕਿ ਉੱਤਰੀ ਗਾਜ਼ਾ ਦੇ ਇੰਚਾਰਜ ਸੀਨੀਅਰ ਕਮਾਂਡਰ ਅਹਿਮਦ ਅਲ-ਘੰਡੌਰ ਜੰਗ ਵਿੱਚ ਮਾਰਿਆ ਗਿਆ।
ਦੂਜੇ ਪਾਸੇ, ਵੈਸਨ ਬੈਂਕ ਵਿੱਚ ਇਜਰਾਇਲੀ ਫ਼ੌਜੀਆਂ ਦੀ ਹਮਾਸ ਖਿਲਾਫ ਕਾਰਵਾਈ ਜਾਰੀ ਹੈ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਐਤਵਾਰ ਨੁੂੰ ਜਾਣਕਾਰੀ ਦਿੱਤੀ ਕਿ ਵੈਸਟ ਬੈਂਕ ਵਿੱਚ ਇਜਰਾਇਲੀ ਫ਼ੌਜੀਆਂ ਨੇ ਪਿਛਲੇ 24 ਘੰਟਿਆਂ ਅੰਦਰ ਘੱਟੋ-ਘੱਟ ਅੱਠ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ।
ਦੱਸ ਦੇਈਏ ਕਿ ਸ਼ਨਿਚਰਵਾਰ ਨੂੰ ਫਲਸਤੀਨ ਦੇ ਵੈਸਟ ਬੈਂਕ ਵਿੱਚ ਦੋ ਇਜਰਾਇਲੀ ਜਾਸੂਸਾਂ ਨੂੰ ਫੜਿਆ ਗਿਆ। ਦੋਵੇਂ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੇ ਸਨ। ਦੋਵਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਗਲੀਆਂ ਵਿੱਚ ਘੜੀਸਿਆ ਅਤੇ ਫਿਰ ਦੋਵਾਂ ਨੂੰ ਬਿਜਲੀ ਦੇ ਖੰਭਿਆਂ ਨਾਲ ਲਟਕਾ ਦਿੱਤਾ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ।
ਜੰਗ ਕਾਰਨ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ
ਸਿਹਤ ਮੰਤਰਾਲੇ ਨੇ ਅੱਗੇ ਜਾਣਕਾਰੀ ਦਿੱਤੀ ਕਿ 48 ਦਿਨਾਂ ਦੇ ਜੰਗ ਵਿੱਚ 14,854 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ। ਮਾਰੇ ਗਏ ਲੋਕਾਂ ਵਿੱਚ 5850 ਬੱਚੇ ਹਨ। ਜਦੋਂਕਿ ਵੈਸਟ ਬੈਂਕ ਤੋਂ ਕੰਮ ਕਰਨ ਵਾਲੇ ਫਲਸੀਤੀਨੀ ਅਧਿਕਾਰੀ ਨੇ 12,700 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ।






