ਮੁੱਖ ਖੇਤੀਬਾੜੀ ਅਫ਼ਸਰ ਐੱਸਏਐੱਸ. ਨਗਰ ਡਾ. ਗੁਰਮੇਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬਲਾਕ ਟੈਕਨੋਲਜੀ ਮੈਨੇਜਰ ਖਰੜ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਅਗਾਂਹਵਾਂਧੂ ਕਿਸਾਨ ਜਸਵਿੰਦਰ ਸਿੰਘ ਪਿੰਡ ਬਡਾਲਾ ਵਿਖੇ ਅੱਧੇ ਏਕੜ ‘ਚ ਡਰੈਗਨ ਫ਼ਰੂਟ ਦੀ ਖੇਤੀ ਕਰ ਰਿਹਾ। ਇਸ ਸਾਲ ਮਾਰਚ ‘ਚ ਰੇਡ ਬਿਊਟੀ ਦੀ ਕਿਸਮ ਲਾਈ ਸੀ ਜੋ ਇਸ ਸਮੇਂ ਬਹੁਤ ਵਧੀਆ ਚੱਲ ਰਹੀ ਹੈ ਆਉਣ ਵਾਲੇ ਸਮੇਂ ‘ਚ ਚੰਗੇ ਝਾੜ ਦੀ ਉਮੀਦ ਹੈ। ਡ੍ਰੈਗਨ ਫ਼ਰੂਟ ਦੀ ਪੀਏਯੂ ਵੱਲੋਂ ਸਿਫ਼ਾਰਿਸ਼ ਨਹੀਂ, ਫਿਰ ਵੀ ਕਿਸਾਨ ਆਪਣੇ ਤੌਰ ‘ਤੇ ਕਰ ਰਿਹਾ ਹੈ। ਇਹ ਕਿਸਾਨ ਲੰਮੇ ਸਮੇਂ ਤੋਂ ਵਿਭਾਗ ਨਾਲ ਜੁੜਿਆ ਹੋਇਆ ਹੈ ਜੋ ਆਤਮਾ ਸਕੀਮ ਤਹਿਤ ਨਰਮਾ, ਅਰਹਰ, ਸਰੋਂ ਆਦਿ ਫ਼ਸਲਾਂ ਕਰਦਾ ਹੈ। ਇਸ ਮੌਕੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਸਹਿਯੋਗ ਨਾਲ ਲੰਮੇ ਸਮੇ ਤੋਂ ਵੱਖ ਵੱਖ ਫ਼ਸਲਾਂ ਕਰਦਾ ਹਾਂ ਇਸ ਵਾਰ ਡ੍ਰੈਗਨ ਫ਼ਰੂਟ ਅੱਧੇ ਏਕੜ ‘ਚ ਲਾਇਆ ਹੈ ਜਿਸਦਾ ਲਗਪਗ 2 ਲੱਖ ਖਰਚ ਆਇਆ ਹੈ। ਫ਼ਲ ਦੀ ਮੰਗ ਅਤੇ ਗੁਣਵੱਤਾ ਨੂੰ ਦੇਖ ਦੇ ਹੋਏ ਚੰਗਾ ਮੁਨਾਫ਼ਾ ਵੀ ਲਿਆ ਜਾ ਸਕਦਾ ਹੈ।






