ਨਵਾਂਸ਼ਹਿਰ /ਬਲਾਚੌਰ 23 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )
ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਚੀਫ ਮਨਿਸਟਰ ,ਪੰਜਾਬ ਸ ਸੁਖਬੀਰ ਸਿੰਘ ਬਾਦਲ ਵੱਲੋਂ ਉਚੇਚੇ ਤੌਰ ਤੇ ਬਲਾਚੌਰ ਹਲਕੇ ਦੇ ਸੀਨੀਅਰ ਅਕਾਲੀ ਲੀਡਰ ਬ੍ਰਿਗੇਡੀਅਰ ਰਾਜ ਕੁਮਾਰ ਦੇ ਨਿਵਾਸ ਸਥਾਨ ਤੇ ਸ਼ਿਰਕਤ ਕੀਤੀ ਜਿਥੇ ਉਨ੍ਹਾਂ ਨੇ ਬ੍ਰਿਗੇਡੀਅਰ ਰਾਜ ਕੁਮਾਰ ਦੀ ਸਿਹਤ ਬਾਰੇ ਖ਼ਬਰਸਾਰ ਲਈ ਨਾਲ ਉਨ੍ਹਾਂ ਨੇ ਬਲਾਚੌਰ ਹਲਕੇ ਦੇ ਕੁੱਝ ਅਹਿਮ ਮੁੱਦਿਆਂ ਅਤੇ ਮਸਲਿਆਂ ਤੇ ਵੀ ਵਿਚਾਰ ਚਰਚਾ ਕੀਤੀ। ਬ੍ਰਿਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਸੱਟ ਲੱਗਣ ਕਾਰਨ ਘਰ ਡਾਕਟਰੀ ਸਲਾਹ ਅਨੁਸਾਰ ਅਰਾਮ ਕਰ ਰਹੇ ਸਨ |ਜਿਸ ਦਾ ਪਾਰਟੀ ਹਾਈ ਕਮਾਂਡ ਆਗੂਆਂ ਨੂੰ ਪਤਾ ਲੱਗਣ ਤੇ ਉਹ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਨ ਅਤੇ ਹੌਸਲਾ ਅਫ਼ਜਾਈ ਲਈ ਉਹਨਾਂ ਕੋਲ ਨਿਵਾਸ ਸਥਾਨ ਤੇ ਪਹੁੰਚੇ ਇਸ ਮੌਕੇ ਓਹਨਾਂ ਨਾਲ ਸ ਬਲਵਿੰਦਰ ਸਿੰਘ ਭੂੰਦੜ ਸਾਬਕਾ ਮੰਤਰੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ ਪੀ, ਸ਼੍ਰੀ ਐਨ ਕੇ ਸ਼ਰਮਾ ਸਾਬਕਾ ਚੀਫ਼ ਪਾਰਲੀਮੈਂਟ ਸੈਕਟਰੀ, ਸ ਬੰਟੀ ਰੋਮਾਣਾ ਜਨਰਲ ਸਕੱਤਰ, ਸ ਰੋਜ਼ੀ ਬਰਕੰਦੀ ਸਾਬਕਾ ਯੂਥ ਆਗੂ ਵੀ ਨਾਲ ਸਨ ਜਿਨ੍ਹਾਂ ਸਾਰਿਆਂ ਨੇ ਮੇਰੇ ਸਿਹਤ ਦਾ ਹਾਲ ਚਾਲ ਜਾਣਿਆ |ਇਨ੍ਹਾਂ ਲੀਡਰ ਸਾਹਿਬਾਨ ਦੇ ਘਰ ਪਹੁੰਚਣ ਤੇ ਡਾ ਕੇ ਪੀ ਸਿੰਘ ਜੀ(ਕੁੜਮ )ਸਾਬਕਾ ਡੀ ਜੀ ਪੀ ਹਰਿਆਣਾ , ਪਤਨੀ ਰਾਜਸ਼੍ਰੀ ਅਤੇ ਬੇਟੇ ਮੇਜਰ ਅਰਜੁਨ ਚੌਧਰੀ ਨੇ ਪੂਰੀ ਲੀਡਰਸ਼ਿਪ ਦਾ ਸਵਾਗਤ ਕੀਤਾ।ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |






