ਪੱਟੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਵਿਖੇ ਬਾਬਾ ਬਿੱਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੀ ਅਗਵਾਈ ਹੇਠ ਬੜੀ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਯਾਦਵਿੰਦਰ ਸਿੰਘ ਸੇਵਾਦਾਰ ਗੁਰਦੁਆਰਾ ਭੱਠ ਸਾਹਿਬ ਪੱਟੀ ਨੇ ਦੱਸਿਆ ਗੁਰਦੁਆਰਾ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਉਪਰੰਤ ਰਾਗੀ ਸਿੰਘਾਂ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕਥਾ ਕੀਰਤਨ ਕੀਤਾ ਗਿਆ। ਉਪਰੰਤ ਭਾਈ ਅਰਸ਼ਦੀਪ ਸਿੰਘ ਕਥਾਵਾਚਕ ਅਤੇ ਗਿਆਨੀ ਪਰਮਜੀਤ ਸਿੰਘ ਪੰਮਾ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਗੁਰੂ ਘਰ ਨਤਮਸਤਕ ਹੋਈ।
ਇਸ ਮੌਕੇ ਭਾਈ ਯਾਦਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ, ਗਿਆਨੀ ਪਰਮਜੀਤ ਸਿੰਘ, ਅਰਸ਼ਦੀਪ ਸਿੰਘ ਕਥਾਵਾਚਕ, ਸਤਿੰਦਰ ਸਿੰਘ ਹਜ਼ੂਰੀ ਰਾਗੀ, ਕਰਨਦੀਪ ਸਿੰਘ ਗੰ੍ਥੀ, ਗੁਰਚਰਨ ਸਿੰਘ ਕਥਾਵਾਚਕ, ਜਥੇਦਾਰ ਭੁਪਿੰਦਰ ਸਿੰਘ, ਭਾਈ ਮਹਾ ਸਿੰਘ ਕਥਾਵਾਚਕ, ਸੁਖਵੰਤ ਸਿੰਘ ਮਾੜੀ ਵਾਲੇ, ਕੁਲਦੀਪ ਸਿੰਘ ਬੇਗੇਪੁਰ, ਸਰਵਣ ਸਿੰਘ ਗੰ੍ਥੀ, ਗੰਗਾ ਸਿੰਘ ਸਰਪੰਚ, ਜਥੇਦਾਰ ਕਰਤਾਰ ਸਿੰਘ, ਬਾਬਾ ਸਤਨਾਮ ਸਿੰਘ, ਅਵਤਾਰ ਸਿੰਘ ਜੋਤੀਸ਼ਾਹ, ਗੁਰਬੀਰ ਸਿੰਘ ਬੱਠੇਭੈਣੀ, ਗੁਰਪ੍ਰਰੀਤ ਸਿੰਘ ਗੋਰਾ ਬੀਬੀਸੀ, ਤਜਿੰਦਰ ਸਿੰਘ ਛੀਨਾ, ਡਾਇਰੈਕਟਰ ਹਰਦੀਪ ਸਿੰਘ ਸੈਦੋਂ, ਹਰਜਿੰਦਰ ਿਢੱਲੋਂ, ਨਿਸ਼ਾਨ ਸਿੰਘ ਲਾਂਗਰੀ, ਰਾਜਪ੍ਰਰੀਤ ਸਿੰਘ, ਨਿਸ਼ਾਨ ਸਿੰਘ ਗਾਜ਼ੀ, ਹਰੀ ਮਨੋਹਰ ਸਿੰਘ, ਜੋਬਨਦੀਪ ਸਿੰਘ ਗੈਵੀ, ਲਵਪ੍ਰਰੀਤ ਸਿੰਘ, ਜਥੇਦਾਰ ਕਰਤਾਰ ਸਿੰਘ, ਕੰਵਲਪ੍ਰਰੀਤ ਸਿੰਘ ਗਿੱਲ ਤੇ ਲਵ ਭੁੱਲਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਪਹੁੰਚੀ ਸੰਗਤ ਨੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਆਸ਼ੀਰਵਾਦ ਹਾਸਲ ਕੀਤਾ।






