ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਸੁਪਾਰੀ ਕਿਿਲੰਗ ਲਈ ਦੋ ਲੋਕਾਂ ਦੀ ਰੇਕੀ ਕਰ ਰਹੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਪੁਲਿਸ ਮੁਕਾਬਲੇ ‘ਚ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਗਿ੍ਫ਼ਤਾਰ ਕਰ ਲਿਆ ਗਿਆ ਹੈ। ਮੁਕਾਬਲੇ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਪੱਗ ‘ਤੇ ਗੋਲ਼ੀ ਲੱਗਣ ਨਾਲ ਉਹ ਬਾਲ-ਬਾਲ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰ ਸ਼ਹਿਰ ‘ਚ ਘੁੰਮ ਰਹੇ ਹਨ। ਉਹ ਦੋਵੇਂ ਸੁਪਾਰੀ ਲੈ ਕੇ ਦੋ ਲੋਕਾਂ ਦੀ ਰੇਕੀ ਕਰਦੇ ਹਨ।
ਇਤਲਾਹ ਦੇ ਆਧਾਰ ‘ਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਨਕੋਦਰ ਰੋਡ ‘ਤੇ ਆਸ਼ੀਸ਼ ਵਾਸੀ ਬੁੱਲੋਵਾਲ ਤੇ ਨਿਤਿਨ ਵਾਸੀ ਜਲੰਧਰ ਨੂੰ ਘੇਰ ਲਿਆ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਦ ਗੈਂਗਸਟਰਾਂ ਨੇ ਆਪਣੇ ਆਪ ਨੂੰ ਪੁਲਿਸ ਪਾਰਟੀ ‘ਚ ਿਘਰਿਆ ਦੇਖਿਆ ਤਾਂ ਦੋਵਾਂ ਗੈਂਗਸਟਰਾਂ ਨੇ ਪੁਲਿਸ ‘ਤੇ ਗੋਲ਼ੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਫੋਰਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ। ਇਸ ਦੌਰਾਨ 15-16 ਰਾਊਂਡ ਗੋਲ਼ੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਚਲਾਈ ਗਈ ਗੋਲ਼ੀ ਨਾਲ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ ਤਾਂ ਦੋਵਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਆਸ਼ੀਸ਼ ਕਾਫੀ ਦੇਰ ਤੋ ਭਗੌੜਾ ਸੀ ਤੇ ਉਸ ਵਿਰੁੱਧ ਕਤਲ, ਫਿਰੌਤੀ ਤੇ ਸੁਪਾਰੀ ਕਤਲ ਦੇ ਕੇਸ ਦਰਜ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਿਤਿਨ ਖ਼ਿਲਾਫ਼ ਕਤਲ ਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।
======
ਦੋਵੇਂ ਗੈਂਗਸਟਰ ਯੂਐੱਸਏ ‘ਚ ਬੈਠੇ ਲੱਕੀ ਦੇ ਸੰਪਰਕ ‘ਚ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਜਸਮੀਤ ਉਰਫ਼ ਲੱਕੀ ਵਾਸੀ ਬੁੱਲੋਵਾਲ ਦੇ ਲਗਾਤਾਰ ਸੰਪਰਕ ‘ਚ ਸਨ, ਜਿਸ ਖ਼ਿਲਾਫ਼ 10 ਤੋਂ ਵੱਧ ਕੇਸ ਦਰਜ ਹਨ। ਉਹ ਪਿਛਲੇ ਇਕ ਸਾਲ ਤੋਂ ਅਮਰੀਕਾ ‘ਚ ਰਹਿ ਰਿਹਾ ਹੈ।
======
ਲੱਕੀ ਨੇ ਸਿੱਧੂ ਮੂਸੇ ਵਾਲੇ ਦੇ ਕਾਤਲਾਂ ਨੂੰ ਦਿੱਤੀ ਸੀ ਪਨਾਹ
ਪੁਲਿਸ ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਯੂਐੱਸਏ ‘ਚ ਬੈਠਾ ਜਸਮੀਤ ਉਰਫ ਲੱਕੀ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਮਨਦੀਪ ਉਰਫ ਮੰਨੂ ਤੇ ਜਗਰੂਪ ਉਰਫ ਰੂਪਾ ਨੂੰ ਪਨਾਹ ਦੇਣ ‘ਚ ਸ਼ਾਮਲ ਹੈ। ਜੋ ਕਿ ਪੁਲਿਸ ਐਨਕਾਊਂਟਰ ‘ਚ ਮਾਰੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅਸ਼ੀਸ਼ ਤੇ ਨਿਤਿਨ ਬਿੰਨੀ ਗੁੱਜਰ ਤੇ ਜੱਗੂ ਭਗਵਾਨਪੁਰੀਆ ਨਾਲ ਨੇੜਤਾ ਰੱਖਦੇ ਹਨ।
ਗੈਂਗਸਟਰਾਂ ਦੀ ਗਿ੍ਫ਼ਤਾਰੀ ਨਾਲ ਦੋ ਸਪਾਰੀ ਕਿਿਲੰਗ ਦੇ ਮਾਮਲੇ ਟਲ਼ੇ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਦੀ ਗਿ੍ਫ਼ਤਾਰੀ ਨਾਲ ਪੁਲਿਸ ਨੇ ਦੋ ਸੁਪਾਰੀ ਕਤਲਾਂ ਨੂੰ ਰੋਕਿਆ ਹੈ ਕਿਉਂਕਿ ਇਨ੍ਹਾਂ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਪਹਿਲਾਂ ਹੀ ਰੇਕੀ ਕੀਤੀ ਸੀ। ਉਨ੍ਹਾਂ ਕੋਲੋਂ ਪਿਸਤੌਲ .30 ਬੋਰ ਤੇ ਇਕ .32 ਬੋਰ ਜਿੰਦਾ ਅਸਲਾ ਤੇ ਇਕ ਆਈ-20 ਕਾਰ ਬਰਾਮਦ ਕੀਤੀ ਗਈ ਹੈ।
=========
ਥਾਣੇਦਾਰ ਦੀ ਪੱਗ ਨੂੰ ਛੂਹ ਕੇ ਗੋਲ਼ੀ ਲੰਘੀ, ਜਾਨ ਬਚੀ
ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਗੋਲ਼ੀ ਡਿਊਟੀ ‘ਤੇ ਤਾਇਨਾਤ ਥਾਣੇਦਾਰ ਨਿਸ਼ਾਨ ਸਿੰਘ ਦੀ ਪੱਗ ਨੂੰ ਛੂਹ ਕੇ ਲੰਘ ਗਈ, ਜਿਸ ਨਾਲ ਉਹ ਬਾਲ-ਬਾਲ ਬਚ ਗਿਆ। ਗੋਲ਼ੀ ਉਸ ਦੀ ਪੱਗ ਨੂੰ ਸਪਰਸ਼ ਕਰ ਕੇ ਲਾਗਿਓਂ ਨਿਕਲਣ ਕਾਰਨ ਥਾਣੇਦਾਰ ਬਾਲ-ਬਾਲ ਬਚ ਗਿਆ।






