ਸਵੇਰੇ ਲੋਹੀਆਂ ਵਿਖੇ ਵਾਪਰੇ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨਾਲ ਪਿੰਡ ਤੇ ਮਿ੍ਤਕ ਦੇ ਪਰਿਵਾਰ ‘ਚ ਭਾਰੀ ਸਦਮਾ ਹੈ ਕਿਉਂਕਿ ਮਿ੍ਤਕ ਵਿਅਕਤੀ ਦੀ ਲੜਕੀ ਦਾ ਵਿਆਹ ਅਗਲੇ ਦਿਨਾਂ ‘ਚ ਹੋਣਾ ਸੀ। ਪ੍ਰਰਾਪਤ ਜਾਣਕਾਰੀ ਅਨੁਸਾਰ ਲੋਹੀਆਂ ਮੱਖੂ ਰੋਡ ‘ਤੇ ਪਿੰਡ ਫਰੀਦਾਸਰਾਏ ਵੱਲ ਜਾ ਰਿਹਾ ਸਕੂਟਰ ਦਲਬੀਰ ਸਿੰਘ ਕਾਲਾ ਜਿਵੇਂ ਹੀ ਹੇਮਕੁੰਟ ਹਸਪਤਾਲ ਦੇ ਸਾਹਮਣੇ ਗਿਆ ਤਾਂ ਪਿੱਛੇ ਤੋਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦਲਬੀਰ ਸਿੰਘ ਕਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ‘ਚ ਲੋਹੀਆਂ ਪੁਲਿਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋਣ ‘ਚ ਕਾਮਯਾਬ ਹੋ ਗਿਆ। ਥਾਣਾ ਲੋਹੀਆਂ ਦੇ ਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰਾਂ ਦੀ ਭਾਲ ਜਾਰੀ ਹੈ। ਜਦੋਂ ਕਿ ਐੱਸਆਈ ਗੁਰਵਿੰਦਰ ਸਿੰਘ ਅਨੁਸਾਰ ਕਾਰ ਸਵਾਰ ਕਾਰ ਦੀ ਰਜਿਸਟੇ੍ਸ਼ਨ ਕਾਪੀ ਵੀ ਆਪਣੇ ਨਾਲ ਲੈ ਗਏ ਹਨ।






