ਜਲੰਧਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ਵਿਚ ਤਹਿਸੀਲ ਪੱਧਰ ਉਤੇ ਟਰੈਕਟਰ ਪਰੇਡ ਕੱਢ ਕੇ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਲਈ ਆਵਾਜ ਬੁਲੰਦ ਕੀਤੀ। ਇਸ ਦੇ ਨਾਲ ਪਰੇਡ ਵਿਚ ਵੱਡੇ ਇਕੱਠ ਕਰਕੇ ਸੰਘਰਸ਼ ਦੇ ਰਾਹ ਤੁਰਨ ਦਾ ਵੀ ਸੁਨੇਹਾ ਦਿੱਤਾ।ਜਲੰਧਰ ਜਿਲ੍ਹੇ ਵਿਚ ਕਿਸਾਨਾਂ ਨੇ ਰਾਮਾ ਮੰਡੀ ਤੋਂ ਡੀਸੀ ਦਫਤਰ ਤੇ ਲਤੀਫਪੁਰਾ ਸਮੇਤ ਸ਼ਹਿਰ ਹੋਰਨਾਂ ਖੇਤਰਾਂ ਟਰੈਕਟਰ ਪਰੇਡ ਕੱਢੀ। ਇਸ ਤੋਂ ਇਲ਼ਾਵਾ ਨਕੋਦਰ ਅਤੇ ਨੂਰਮਹਿਲ ਤੋਂ ਫਿਲੌਰ ਵਿਚ ਵੀ ਟਰੈਕਟਰ ਪਰੇਡ ਕੱਢੀ ਗਈ।






