ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਦੀ ਸਵੇਰ ਸੰਘਣੀ ਧੁੰਦ ਪਈ। ਲੁਧਿਆਣਾ ’ਚ ਸਵੇਰੇ ਅੱਠ ਵਜੇ ਤੱਕ ਧੁੰਦ ਕਾਰਨ ਦ੍ਰਿਸ਼ਤਾ ਪੰਜਾਹ ਮੀਟਰ ਤੋਂ ਵੀ ਘੱਟ ਰਹੀ। ਰੋਪੜ, ਮੋਗਾ, ਜਲੰਧਰ ਤੇ ਅੰਮ੍ਰਿਤਸਰ ’ਚ ਵੀ ਧੁੰਦ ਕਾਰਨ ਦ੍ਰਿਸ਼ਤਾ 200 ਮੀਟਰ ਤੋਂ ਘੱਟ ਸੀ। ਉਥੇ ਸਵੇਰੇ ਸੀਤ ਲਹਿਰ ਚੱਲਣ ਕਾਰਨ ਕੜਾਕੇ ਦੀ ਠੰਢ ਵੀ ਰਹੀ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਨਵਾਂਸ਼ਹਿਰ (ਐੱਸਬੀਐੱਸ ਨਗਰ) ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਬੁੱਧਵਾਰ ਨੂੰ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾ ਨਾਲ ਬਾਰਿਸ਼ ਹੋਣ ਤੇ ਗੜੇ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਨਾਲ ਹੀ ਇਸ ਨੂੰ ਲੈ ਕੇ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਵਾ ਦੀ ਰਫ਼ਤਾਰ ਵੀ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਇਹੀ ਸਥਿਤੀ ਵੀਰਵਾਰ ਨੂੰ ਵੀ ਰਹਿਣ ਦੀ ਸੰਭਾਵਨਾ ਹੈ। ਸਵੇਰ ਦੇ ਸਮੇਂ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਦੋ ਫਰਵਰੀ ਨੂੰ ਮੌਸਮ ਸਾਫ਼ ਹੋ ਜਾਵੇਗਾ। ਤਿੰਨ ਫਰਵਰੀ ਨੂੰ ਦੁਬਾਰਾ ਤੇਜ਼ ਹਵਾਵਾਂ ਵਿਚਾਲੇ ਬਾਰਿਸ਼ ਦੀ ਸੰਭਾਵਨਾ ਹੈ।
ਕਿੱਥੇ ਕਿੰਨਾ ਰਿਹਾ ਤਾਪਮਾਨ
ਸ਼ਹਿਰ, ਵੱਧ ਤੋਂ ਵੱਧ, ਘੱਟੋ-ਘੱਟ
ਨਵਾਂਸ਼ਹਿਰ, 4.0-18.6
ਅੰਮ੍ਰਿਤਸਰ, 5.1-20.5
ਪਠਾਨਕੋਟ, 6.8-21.6
ਜਲੰਧਰ, 7.5-18.0
ਬਠਿੰਡਾ, 8.0-20.2
ਲੁਧਿਆਣਾ 8.3-19.2
ਪਟਿਆਲਾ, 9.2-19.7






