ਬਠਿੰਡਾ : ਮੈਡੀਕਲ ਪ੍ਰਰੈਕਟੀਸਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਮੰਡੀ ਦੀ ਮਹੀਨਾਵਾਰ ਮੀਟਿੰਗ ਡਾ. ਗੁਰਜੰਟ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਵੈਦ ਧੰਨਵੰਤਰੀ ਭਵਨ ਨੇਹੀਆਂ ਵਾਲਾ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿਚ ਡਾ. ਰਣਜੀਤ ਸਿੰਘ ਦੇ ਭਰਾ ਦੀ ਹੋਈ ਬੇਵਕਤੀ ਮੌਤ ਤੇ ਦੋ ਮਿੰਟ ਦਾ ਡਾਕਟਰ ਸਾਥੀਆਂ ਵੱਲੋਂ ਮੋਨ ਧਾਰਨ ਕਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਜ਼ਿਲ੍ਹੇ ਦੇ ਸਰਪ੍ਰਸਤ ਡਾ. ਬੂਟਾ ਸਿੰਘ, ਬਲਾਕ ਦੇ ਚੇਅਰਮੈਨ ਡਾ. ਹਰਨੇਕ ਸਿੰਘ ਬਲਾਹੜ ਮਹਿਮਾ, ਸੀਨੀਅਰ ਮੀਤ ਪ੍ਰਧਾਨ ਡਾ. ਬਖਤੌਰ ਸਿੰਘ ਨਹੀਆਂ ਵਾਲਾ, ਬਲਾਕ ਦੇ ਸਰਪ੍ਰਸਤ ਡਾ. ਸੁਖਦੇਵ ਸਿੰਘ ਜੀਦਾ, ਡਾ. ਜਗਸੀਰ ਸਿੰਘ ਜੀਦਾ, ਡਾ. ਅਜਾਇਬ ਸਿੰਘ ਮਹਿਮਾ ਸਵਾਈ, ਡਾ. ਸਰਬਜੀਤ ਸਿੰਘ ਖਿਆਲੀ ਵਾਲਾ, ਡਾ. ਜਸਵਿੰਦਰ ਸਿੰਘ ਮਹਿਮਾ ਸਰਜਾ, ਡਾ. ਇਕੱਤਰ ਸਿੰਘ ਗੰਗਾ, ਡਾ. ਬਲਦੇਵ ਸਿੰਘ ਭੋਖੜਾ, ਡਾ. ਚੇਤ ਸਿੰਘ ਦਿਉਣ ਪ੍ਰਰੈੱਸ ਸਕੱਤਰ ਤੇ ਪਵਨ ਕੁਮਾਰ ਖਜ਼ਾਨਚੀ ਨੇ ਸੰਬੋਧਨ ਕੀਤਾ। ਮੀਟਿੰਗ ਵਿਚ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਡਾਕਟਰ ਸਾਥੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਰਐੱਮਪੀ ਡਾਕਟਰਾਂ ਨੂੰ ਸਿਹਤ ਵਿਭਾਗ ਵਿਚ ਸਿਹਤ ਕਾਮਿਆਂ ਵਾਂਗ ਮਹੱਲਾ ਕਲੀਨਿਕਾਂ, ਡਿਸਪੈਂਸਰੀਆਂ ਅਤੇ ਸਰਕਾਰੀ ਵਿਭਾਗਾਂ ਵਿਚ ਸਿਹਤ ਕਾਮਿਆਂ ਵਜੋਂ ਕੰਮ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਕੁਦਰਤੀ ਆਫਤਾਂ, ਕੋਰੋਨਾ ਕਾਲ ਸਮੇਂ ਵੀ ਆਪਣੀ ਜਾਨ ਜੋਖਮ ਵਿਚ ਪਾ ਕੇ ਵੱਧ ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ। ਇਸ ਮੌਕੇ ਡਾਕਟਰ ਸਾਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਸ਼ੇ ਦੇ ਖਾਤਮੇ ਤਕ ਸਰਕਾਰ ਦਾ ਸਹਿਯੋਗ ਕਰਨ ਅਤੇ ਆਪਣਾ ਕਿੱਤਾ ਇਮਾਨਦਾਰੀ ਅਤੇ ਸਾਫ ਸੁਥਰੇ ਢੰਗ ਨਾਲ ਕਰਨ। ਮੀਟਿੰਗ ਵਿਚ ਸ਼੍ਰੀ ਬਾਲਾ ਜੀ ਕੈਂਸਰ ਅਤੇ ਮਲਟੀ ਸਪੈਸ਼ਲਟੀ ਹਸਪਤਾਲ ਤੋਂ ਡਾ. ਆਯੂਸ ਮੱਕੜ ਸਰਜੀਕਲ ਅਲਕੋਲੋਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਅਤੇ ਆਪਣੇ ਹਸਪਤਾਲ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਦਵਿੰਦਰ ਸਿੰਘ ਦਿਉਣ, ਡਾ. ਰਾਜ ਕੁਮਾਰ ਮਹਿਮਾ ਸਰਜਾ, ਡਾ. ਗੁਰਨਾਮ ਸਿੰਘ ਖਿਆਲੀਵਾਲਾ, ਡਾ. ਸੁਰਜੀਤ ਸਿੰਘ ਕੋਠੇ, ਡਾ. ਕੁਲਦੀਪ ਸਿੰਘ ਕੋਠੇ, ਡਾ. ਜਸਵਿੰਦਰ ਸਿੰਘ, ਡਾ. ਜਸਵੀਰ ਸਿੰਘ ਕੋਠੇ, ਡਾ. ਗਮਦੂਰ ਸਿੰਘ ਅਤੇ ਡਾ. ਸੁਖਮੰਦਰ ਸਿੰਘ ਬੁਲਾਡੇਵਾਲਾ ਸ਼ਾਮਲ ਹੋਏ। ਡਾ. ਗੁਰਤੇਜ ਸਿੰਘ ਜੀਦਾ ਜਨਰਲ ਸਕੱਤਰ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ। ਡਾ. ਗੁਰਜੰਟ ਸਿੰਘ ਸਿਵੀਆਂ ਬਲਾਕ ਪ੍ਰਧਾਨ ਵੱਲੋਂ ਆਪਣੇ ਡਾਕਟਰ ਸਾਥੀਆਂ ਨਾਲ ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ।






