ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਨਜ਼ਦੀਕ ਸਥਿਤ ਸ਼ੀਤਲ ਨਗਰ ‘ਚ ਤੜਕਸਾਰ ਘਰ ‘ਚੋਂ ਬੰਦੂਕ ਦੇ ਜ਼ੋਰ ‘ਤੇ ਨਕਦੀ ਅਤੇ ਗਹਿਣੇ ਲੈ ਕੇ ਲੁਟੇਰੇ ਫਰਾਰ ਹੋ ਗਏ। ਨਵੀਂ ਸਬਜ਼ੀ ਮੰਡੀ ਮਕਸੂਦਾ ਵਿੱਚ ਸਪਲਾਈ ਦਾ ਕੰਮ ਕਰਦੇ ਬਲਰਾਜ ਕੁਮਾਰ ਉਰਫ ਬੱਲੀ ਪੁੱਤਰ ਉਮਾ ਸ਼ੰਕਰ ਨੇ ਦੱਸਿਆ ਕਿ ਉਹ ਸਵੇਰੇ ਸਬਜ਼ੀ ਮੰਡੀ ਗਿਆ ਹੋਇਆ ਸੀ। ਪਿੱਛੋਂ ਉਸਦੀ ਪਤਨੀ ,ਬਜ਼ੁਰਗ ਸਮੇਤ ਦੋ ਬੱਚੇ ਘਰ ਸੀ ਜਿਨ੍ਹਾਂ ਨੂੰ ਦੋ ਹਥਿਆਰਬੰਦ ਲੁਟੇਰਿਆਂ ਨੇ ਬੰਦੂਕ ਦੇ ਜ਼ੋਰ ‘ਤੇ ਡਰਾ ਕੇ ਘਰ ਵਿੱਚ ਪਈ ਹੋਈ ਨਕਦੀ ਤੇ ਸੋਨਾ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਜਾਂਚ ਕਰਨ ਲਈ ਫਿੰਗਰ ਪ੍ਰਿੰਟ ਮਾਹਿਰ ਸਮੇਤ ਏਸੀਪੀ ,ਥਾਣਾ ਮੁਖੀ ਅਤੇ ਪੁਲਿਸ ਪਾਰਟੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।






