ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਬਿਲਕੁਲ (ਜ਼ੀਰੋ ਸਟੱਬਲ ਬਰਿਲੰਗ) ਪਰਾਲੀ ਨਾ ਸਾੜਨ ਵਾਲੇ ਪਿੰਡਾਂ ਹਜ਼ਾਰਾ ਤੇ ਕਪੂਰ ਪਿੰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਗਈ, ਉੱਥੇ ਹੀ ਬਾਕੀ ਕਿਸਾਨਾਂ ਨੂੰ ਵੀ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਤੋਂ ਸੇਧ ਲੈ ਕੇ ਵਾਤਾਵਰਨ ਸੰਭਾਲ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ।
ਕਿਸਾਨਾਂ ਨਾਲ ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਯੋਗ ਨਿਪਟਾਰੇ ਲਈ ਸਬਸਿਡੀ ‘ਤੇ ਦਿੱਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਪੇ੍ਰਿਤ ਕੀਤਾ। ਉਨਾਂ੍ਹ ਕਿਹਾ ਕਿ ਦੇਸ਼ ਨੂੰ ਅਨਾਜ ਉਤਪਾਦਨ ‘ਚ ਆਤਮ ਨਿਰਭਰ ਬਣਾਉਣ ਵਾਲੇ ਕਿਸਾਨ ਵਾਤਾਵਰਨ ਦੀ ਰਾਖੀ ਲਈ ਵੀ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ, ਮਿੱਤਰ ਕੀੜਿਆਂ ਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਖੇਤੀਬਾੜੀ ਵਿਭਾਗ ਰਾਹੀਂ ਸਮੇਂ-ਸਮੇਂ ‘ਤੇ ਲੁੜੀਂਦੇ ਉਪਰਾਲਿਆਂ ਰਾਹੀਂ ਕਿਸਾਨਾਂ ਨੂੰ ਪਰਾਲੀ ਖੇਤਾਂ ‘ਚ ਹੀ ਰਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨਾਂ੍ਹ ਉਪਰਾਲਿਆਂ ਦੇ ਵਧੀਆ ਸਿੱਟੇ ਸਾਹਮਣੇ ਆ ਰਹੇ ਹਨ ਤੇ ਆਉਂਦੇ ਸੀਜ਼ਨ ‘ਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਤੋਂ ਸੇਧ ਲੈਂਦਿਆਂ ਬਾਕੀ ਕਿਸਾਨਾਂ ਨੂੰ ਵੀ ਵਾਤਾਵਰਨ ਤੇ ਮਨੁੱਖੀ ਸਿਹਤ ਦੇ ਪੱਖ ‘ਚ ਭਰਵਾਂ ਹੁੰਗਾਰਾ ਭਰਨਾ ਚਾਹੀਦਾ ਹੈ। ਇਸ ਦੌਰਾਨ ਕਪੂਰ ਪਿੰਡ ਦੀ ਸਰਪੰਚ ਸੋਨੀਆ ਤੇ ਸਮਾਜ ਸੇਵਕ ਤੇ ‘ਆਪ’ ਸੀਨੀਅਰ ਲੀਡਰ ਪੰਚ ਅਸ਼ੋਕ ਕੁਮਾਰ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਦਾ ਕਪੂਰ ਪਿੰਡ ਪਹੁੰਚਣ ‘ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਅਸ਼ੋਕ ਕੁਮਾਰ ਨੇ ਕਿਹਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਿਸਾਨ ਵੀਰਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਤਰ੍ਹਾਂ ਪਿੰਡਾਂ ਆਉਣ ਨਾਲ ਹੋਰਾਂ ਪਿੰਡਾਂ ਦੇ ਕਿਸਾਨ ਵੀਰ ਪੇ੍ਰਿਤ ਹੋਣਗੇ ਤੇ ਆਉਣ ਵਾਲੇ ਸਮੇਂ ‘ਚ ਕਿਸਾਨ ਵੀਰ ਪਰਾਲੀ ਪ੍ਰਬੰਧਨ ਲਈ ਹੋਰ ਉਪਰਾਲੇ ਕਰਨਗੇ। ਇਸ ਦੌਰਾਨ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੇ ਦੱਸਿਆ ਨਵੀਆਂ ਤਕਨੀਕਾਂ ਅਪਨਾਉਣ ਨਾਲ ਉਨ੍ਹਾਂ ਦੇ ਖੇਤੀ ਖਰਚੇ ਘਟੇ ਹਨ ਤੇ ਫ਼ਸਲ ਦੀ ਗੁਣਵੱਤਾ ‘ਤੇ ਝਾੜ ਵਧਨਾ ਯਕੀਨੀ ਹੈ।
ਇਸ ਮੌਕੇ ਕਾਨੂੰਗੋ ਨਰੇਸ਼ ਕੁਮਾਰ, ਪਟਵਾਰੀ ਰਮਨੀਤ ਕੌਰ, ਤਹਿਸੀਲਦਾਰ ਰੁਪਿੰਦਰ ਸਿੰਘ ਬੱਲ, ਪਟਵਾਰੀ ਕਸ਼ਮੀਰੀ ਲਾਲ, ਪੰਚ ਮਨਜੀਤ ਕੌਰ, ਪੰਚ ਮਲਿਕਾ, ਪੰਚ ਦਿਲਬਾਗ, ਪੰਚ ਮਨਜੀਤ ਸਿੰਘ, ਪੰਚ ਮਨਜੀਤ ਕੌਰ, ਲੰਬੜਦਾਰ ਕਰਵਲ ਸਿੰਘ ਸੰਘਾ, ਲੰਬੜਦਾਰ ਸੁਖਵਿੰਦਰ ਸਿੰਘ, ਲੰਬੜਦਾਰ ਹਰਪਾਲ ਬਿੱਟੂ, ਗੁਰਪ੍ਰਰੀਤ ਸਿੰਘ ਹੈਪੀ, ਨਗਿੰਦਰ ਸਿੰਘ ਤੇ ਵਿੱਕੀ ਸਮੇਤ ਇਲਾਕੇ ਦੇ ਕਿਸਾਨ ਵੀਰ ਮੌਜੂਦ ਸਨ।






