ਮੰਗਲਵਾਰ ਨੂੰ ਸਦਰ ਥਾਣਾ ਖੇਤਰ ‘ਚ ਸਥਿਤ ਸੰਧੂ ਕਾਲੋਨੀ ਦੀ ਖੂਹ ਕੁੰਡਿਆਂਵਾਲਾ ‘ਚ ਗੋਲ਼ੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਗੋਲੀਬਾਰੀ ਵਿਚ ਇਕ ਨੌਜਵਾਨ ਨੂੰ ਗੋਲੀ ਲੱਗੀ ਹੈ। ਸੋਮਵਾਰ ਨੂੰ ਵਾਪਰੀ ਇਸ ਘਟਨਾ ‘ਚ ਪੁਲਿਸ ਨੇ ਮੌਕੇ ਤੋਂ ਚਾਰ ਖੋਲ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਜ਼ਖ਼ਮੀ ਗੁਰਕੀਰਤ ਸਿੰਘ ਉਰਫ਼ ਕੀਰਤ ਵਾਸੀ ਨਹਿਰੂ ਕਲੋਨੀ ਦੇ ਬਿਆਨਾਂ ‘ਤੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਕੁਸ਼ ਵਾਸੀ ਸੰਧੂ ਕਲੋਨੀ ਵਜੋਂ ਕੀਤੀ ਹੈ, ਜਦੋਂ ਕਿ ਦੂਜੇ ਗਿਰੋਹ ਦੇ ਮੁਲਜ਼ਮਾਂ ਦੀ ਪਛਾਣ ਰੋਹਨ ਤੇ ਸ਼ਹਿਯਾਦ ਉਰਫ ਸੂਰਜ ਉਰਫ ਸ਼ੈਰੀ ਵਾਸੀ ਜਗਦੰਬਾ ਕਾਲੋਨੀ, ਮਜੀਠਾ ਰੋਡ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਗੁੱਟਾਂ ਵਿਚ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਇਹ ਘਟਨਾ ਖੂਹ ਕੰਡਿਆਵਾਲਾ ਵਿਚ ਵਾਪਰੀ। ਏਡੀਸੀਪੀ ਨੇ ਦੱਸਿਆ ਕਿ ਗੁਰਕੀਰਤ ਸਿੰਘ ਉਰਫ ਕੀਰਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਸੂਰਜ ਅਤੇ ਰੋਹਨ ਨਾਲ ਮੋਟਰਸਾਈਕਲ ‘ਤੇ ਸੰਧੂ ਕਾਲੋਨੀ ਤੋਂ ਜਾ ਰਿਹਾ ਸੀ। ਇਸ ਦੌਰਾਨ ਅੰਕੁਸ਼ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪਹਿਲਾਂ ਉਨਾਂ੍ਹ ਨਾਲ ਬਦਸਲੂਕੀ ਕੀਤੀ ਅਤੇ ਫਿਰ ਉਨਾਂ੍ਹ ‘ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਸ ਨੂੰ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਦੂਜੇ ਪਾਸੇ ਕਾਬੂ ਕੀਤੇ ਗਏ ਅੰਕੁਸ਼ ਕੁਮਾਰ ਨੇ ਪੁਲਿਸ ਹਿਰਾਸਤ ‘ਚ ਮੰਨਿਆ ਹੈ ਕਿ ਗੁਰਕੀਰਤ ਸਿੰਘ ਉਰਫ਼ ਕੀਰਤ, ਰੋਹਨ ਅਤੇ ਸ਼ਹਿਯਾਦ ਉਰਫ਼ ਸ਼ੈਰੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਸ ਦੇ (ਅੰਕੁਸ਼) ਦੇ ਘਰ ਆਏ ਸਨ।
ਮੌਕਾ ਮਿਲਦੇ ਹੀ ਉਨਾਂ੍ਹ ਦੇ ਘਰ ਦੇ ਗੇਟ ‘ਤੇ ਕਈ ਵਾਰ ਹਮਲਾ ਕੀਤਾ। ਮੁਲਜ਼ਮਾਂ ਨੇ ਇੱਟਾਂ ਤੇ ਪਥਰਾਅ ਵੀ ਕੀਤਾ। ਇਸ ‘ਤੇ ਅੰਕੁਸ਼ ਕੁਮਾਰ ਅਤੇ ਉਸ ਦੇ ਦੋਸਤ ਗਿਆਨੀ ਨੇ ਪਿਸਤੌਲ ਨਾਲ ਕੀਰਤ ‘ਤੇ ਗੋਲੀ ਚਲਾ ਦਿੱਤੀ।
ਪੁਲਿਸ ਨੇ ਗੁਰਕੀਰਤ, ਉਸ ਦੇ ਸਾਥੀਆਂ ਰੋਹਨ ਅਤੇ ਸ਼ਾਹਯਾਦ ਉਰਫ ਸੂਰਜ ਖਿਲਾਫ ਕਰਾਸ ਕੇਸ ਦਰਜ ਕਰਕੇ ਰੋਹਨ ਅਤੇ ਸੂਰਜ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ। ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਰੋਹਨ ਅਤੇ ਸ਼ਹਿਯਾਦ ਖ਼ਿਲਾਫ਼ ਸਦਰ ਥਾਣੇ ਵਿੱਚ ਕੁੱਟਮਾਰ ਅਤੇ ਧਮਕੀਆਂ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਹਕੀਮ ਗੇਟ ਥਾਣੇ ਵਿੱਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ।






