ਵਿਆਹ ਸਮਾਗਮ ਤੋਂ ਪਰਤ ਰਹੇ ਬਜ਼ੁਰਗ ਜੋੜੇ ਦੀ ਕਾਰ ਤੂੜੀ ਦੀਆਂ ਗੰਢਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਗਈ। ਹਾਦਸੇ ‘ਚ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਬੀਤੀ ਸ਼ਾਮ ਕਰੀਬ 8 ਵਜੇ ਮੁਕਤਸਰ-ਬਠਿੰਡਾ ਰੋਡ ‘ਤੇ ਵਾਪਰਿਆ। ਮ੍ਰਿਤਕਾ ਦੀ ਪਛਾਣ ਗੁਰਪਾਲ ਕੌਰ ਵਾਸੀ ਚਿੱਬੜਾਂਵਾਲੀ ਵਜੋਂ ਹੋਈ ਹੈ। ਟਰੈਕਟਰ ਟਰਾਲੀ ਦੇ ਪਿੱਛੇ ਰਿਫਲੈਕਟਰ ਨਹੀਂ ਲੱਗਾ ਸੀ। ਉੱਥੇ ਹੀ ਕਾਰ ਦੀ ਰਫਤਾਰ ਵੀ ਕਾਫੀ ਤੇਜ਼ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






