ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਤੇ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ (ਜ਼ੋਨ ਬਠਿੰਡਾ) ਵੱਲੋਂ ਸਾਂਝੇ ਤੌਰ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੱਛਮ ਜ਼ੋਨ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਪੰਨੂ ਅਤੇ ਰਜੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਮੇ ਅਰਸੇ ਤੋਂ ਬਿਜਲੀ ਵਿਭਾਗ ਦੇ ਅੰਦਰ ਕੰਪਨੀਆਂ ਦੇ ਦਾਖਲ ਹੋਣ ਤੋਂ ਬਾਅਦ ਵੱਖਰੇ ਵੱਖਰੇ ਮੁਲਾਜ਼ਮਾਂ ਨਾਲ ਇਕ ਸਾਰ ਕੰਮ ਹੋਣ ਦੇ ਬਾਵਜੂਦ ਵੀ ਵੱਖਰਾ-ਵੱਖਰਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਹੋਰ ਕੰਪਨੀਆਂ ਵੱਲੋਂ ਭਰਤੀ ਕੀਤੇ ਮੁਲਾਜ਼ਮ ਆਪਣੇ ਕੰਮ ਸਮੇਂ ਆਪਣੇ ਵੀਹਕਲ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਵਹੀਕਲ ਅਲਾਉਂਸ ਅਤੇ ਪੈਟਰੋਲ ਭੱਤਾ ਦਿੱਤਾ ਜਾਂਦਾ ਹੈ, ਪਰ ਪੈਸਕੋ ਕੰਪਨੀ ਵੱਲੋ ਰੱਖੇ ਹੋਏ ਮੁਲਾਜ਼ਮਾਂ ਨੂੰ ਬਰਾਬਰ ਕੰਮ ਤੇ ਬਰਾਬਰ ਦੇ ਅਲਾਉਂਸ ਨਹੀਂ ਦਿੱਤਾ ਜਾਂਦਾ। ਉਹ ਪਿਛਲੇ ਅਰਸੇ ਅੰਦਰ ਸੰਘਰਸ਼ ਕਰਕੇ ਮੈਨੇਜਮੈਂਟ ਨੂੰ ਆਪਣੀ ਮੰਗ ਪ੍ਰਵਾਨ ਕਰਨ ਵਾਸਤੇ ਮਜਬੂਰ ਕੀਤਾ ਸੀ, ਪਰ ਲਗਭੱਗ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਤਕ ਲਾਗੂ ਨਹੀਂ ਕੀਤਾ ਗਿਆ। ਹਰਜਿੰਦਰ ਬਰਾੜ ਤੇ ਕਰਮਜੀਤ ਸਿੰਘ ਦਿਓਣ ਵਿਚਾਰ ਸਾਂਝੇ ਕੀਤੇ।
ਆਗੂ ਬਲਜੀਤ ਸਿੰਘ ਅਤੇ ਰਾਮ ਵਰਨ ਨੇ ਦੱਸਿਆ ਕਿ 16 ਫਰਵਰੀ ਨੂੰ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਸੰਸਾਰੀਕਰਨ ਅਤੇ ਅਦਾਰੀਕਰਨ ਦੀ ਨੀਤੀ ਦੇ ਵਿਰੁੱਧ ਵਿਚ ਹਿੰਦੋਸਤਾਨ ਦੀਆਂ ਟਰੇਂਡ ਯੂਨੀਅਨਾਂ ਵੱਲੋ ਇਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ । ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ ਵਾਰ ਵਾਰ ਮੀਟਿੰਗਾਂ ਦੇ ਕੇ ਮੰਗਾਂ ਹੱਲ ਕਰਨ ਦੀ ਬਜਾਏ ਮੀਟਿੰਗਾਂ ਤੋਂ ਭਗੌੜਾ ਹੁੰਦਾ ਰਿਹਾ ਹੈ। ਇਸ ਦੇ ਵਿਰੋਧ ਵੱਜੋਂ ਪਹਿਲਾਂ ਹੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਅੰਮਿ੍ਤਸਰ ਦਿੱਲੀ ਹਾਈਵੇ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀਆਂ ਤਿਆਰੀਆਂ ਵੀ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ।
ਇਸ ਸਮੇਂ ਅਨਿਲ ਕੁਮਾਰ, ਇਕਬਾਲ ਸਿੰਘ ਪੂਹਲਾ, ਕੇਸਰ ਸਿੰਘ, ਸ਼ੇਰ ਸਿੰਘ, ਸੰਦੀਪ ਕੁਮਾਰ, ਗਗਨਦੀਪ ਸਿੰਘ, ਜਗਜੀਤ ਸਿੰਘ ਬਰਾੜ, ਸੁਖਤੇਜ ਸਿੰਘ, ਰਤਨ ਲਾਲ, ਬਲਜੀਤ ਸਿੰਘ, ਗੁਰਜੀਤ ਸਿੰਘ,ਕੁਲਦੀਪ ਸਿੰਘ, ਸੋਨੂੰ ਕੁਮਾਰ, ਦਰਵੇਸ਼ ਸਿੰਘ ਭਰਾਤਰੀ ਜਥੇਬੰਦੀਆਂ ਵਲੋਂ ਵੇਰਕਾ ਮਿਲਕ ਪਲਾਂਟ ਵੱਲੋਂ ਅਮਨਦੀਪ ਸਿੰਘ ਅਤੇ ਦੀਪਕ ਭੱਲਾ ਵਰਕਰਾਂ ਸਮੇਤ ਸ਼ਮੂਲੀਅਤ ਕੀਤੀ ਟੀਐੱਸਯੂ ਤੋਂ ਹੇਮਰਾਜ ਅਤੇ ਪਰਮਜੀਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ।






