ਥਾਣਾ ਮਕਸੂਦਾਂ ਅਧੀਨ ਪੈਂਦੀ ਆਧੀ ਖੂਹੀ ਪੁਲਿਸ ਚੌਕੀ ‘ਚ ਸਬ-ਇੰਸਪੈਕਟਰ ਅਰਜੁਨ ਸਿੰਘ ਨੂੰ ਚੌਕੀ ਇੰਚਾਰਜ ਨਿਯੁਕਤ ਕੀਤਾ ਗਿਆ। ਅਹੁਦਾ ਸੰਭਾਲਦਿਆਂ ਅਰਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਅਪਰਾਧ ਨੂੰ ਨੱਥ ਪਾਉਣਾ ਤੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣਾ ਹੈ। ਅਪਰਾਧਿਕ ਮਾਮਲਿਆਂ ਤੇ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ।






