ਸ਼ਿਵਰਾਤਰੀ ਵਾਲੀ ਰਾਤ ਜ਼ਿਆਦਾ ਭੰਗ ਪੀਣ ਕਾਰਨ ਸ਼ਨੀਚਰਵਾਰ ਸਵੇਰੇ ਹੰਬੜਾ ਰੋਡ ਦੇ ਇਕ ਇਲਾਕੇ ‘ਚ ਹਾਦਸਾ ਵਾਪਰ ਗਿਆl ਹੋਇਆ ਦਰਅਸਲ ਇਸ ਤਰ੍ਹਾਂ ਕਿ ਕਮਰੇ ‘ਚ ਮੌਜੂਦ ਦੋਵਾਂ ਨੌਜਵਾਨਾਂ ‘ਚੋਂ ਇੱਕ ਨੇ ਰਾਤ ਨੂੰ ਜ਼ਿਆਦਾ ਪੀਤੀ ਭੰਗ ਦੇ ਨਸ਼ੇ ਦੀ ਲੋਰ ‘ਚ ਗੈਸ ਬਾਲ਼ ਕੇ ਚਾਹ ਬਣਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਗੈਸ ਦਾ ਪਾਈਪ ਨਿਕਲ ਗਿਆ ਤੇ ਕਮਰੇ ‘ਚ ਅੱਗ ਫੈਲ ਗਈl ਹਾਦਸੇ ਦੇ ਦੌਰਾਨ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ l
ਚੰਗੀ ਕਿਸਮਤ ਦੇ ਚਲਦਿਆਂ ਅੱਗ ਕਮਰੇ ‘ਚ ਜ਼ਿਆਦਾ ਨਹੀਂ ਫੈਲੀ ਤੇ ਉਨ੍ਹਾਂ ਦੀ ਜਾਨ ਬਚ ਗਈ l ਆਲੇ-ਦੁਆਲੇ ਦੇ ਲੋਕਾਂ ਨੇ ਗੰਭੀਰ ਹਾਲਤ ‘ਚ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆl ਫੱਟੜ ਹੋਏ ਨੌਜਵਾਨਾਂ ਦੀ ਪਛਾਣ ਜਾਵੇਦ ਅਤੇ ਫਤਿਹ ਖਾਨ ਵਜੋਂ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨ ਕੁਝ ਦਿਨ ਪਹਿਲੋਂ ਹੀ ਲੁਧਿਆਣਾ ਦੇ ਹੰਬੜਾ ਰੋਡ ‘ਤੇ ਖੇਤਾਂ ਵਿੱਚ ਕੰਮ ਕਰਨ ਲਈ ਆਏ ਸਨ। ਉਧਰੋਂ ਨੌਜਵਾਨਾਂ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ l






