ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਐਤਵਾਰ ਨੂੰ ਹੋਏ ਇਕ ਧਮਾਕੇ ‘ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਇਹ ਘਟਨਾ ਬੋਰਡ ਬਜ਼ਾਰ, ਨਾਸਿਰ ਬਾਗ ਰੋਡ ਪਿਸ਼ਾਵਰ ਵਿੱਚ ਵਾਪਰੀ ਜਿੱਥੇ ਇੱਕ ਮੋਟਰਸਾਈਕਲ ਵਿੱਚ ਬੰਬ ਰੱਖਿਆ ਗਿਆ ਸੀ। ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਖੈਬਰ ਟੀਚਿੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
𝐁𝐑𝐄𝐀𝐊𝐈𝐍𝐆 : Two ISI officials Killed in targeted attack of Pashtun fighters in Peshawar, Pakistan occupied Khyber Pakhtunava, one civilian injured. pic.twitter.com/4MrJSXoiDD
— Baba Banaras™ (@RealBababanaras) March 10, 2024
ਘਟਨਾ ਦੇ ਬਾਰੇ ‘ਚ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਅਤੇ ਅਪੁਸ਼ਟ ਰਿਪੋਰਟਾਂ ਮੁਤਾਬਕ ਧਮਾਕਾਖੇਜ਼ ਖੇਤਰ ‘ਚ ਖੜ੍ਹੇ ਇਕ ਮੋਟਰਸਾਈਕਲ ‘ਚ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਨੂੰ ਘੇਰ ਲਿਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। ਹਾਲਾਂਕਿ ਅਜੇ ਤੱਕ ਕਿਸੇ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।






