ਅਮਰੀਕਾ ਦੇ ਬਾਲਟੀਮੋਰ ‘ਚ ਮੰਗਲਵਾਰ (ਸਥਾਨਕ ਸਮੇਂ ਅਨੁਸਾਰ) ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਕੰਟੇਨਰ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਵੱਡਾ ਪੁਲ ਟੁੱਟ ਗਿਆ ਅਤੇ ਡਿੱਗ ਗਿਆ। ਇਸ ਹਾਦਸੇ ਵਿੱਚ ਕਈ ਵਾਹਨ ਹੇਠਾਂ ਨਦੀ ਵਿੱਚ ਜਾ ਡਿੱਗੇ। ਇਸ ਦੌਰਾਨ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਉਹ ਪਾਣੀ ‘ਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਭਾਲ ਕਰ ਰਹੇ ਹਨ।
ਟਵਿੱਟਰ ‘ਤੇ ਪੋਸਟ ਕੀਤੀ ਇੱਕ ਵੀਡੀਓ ਦੇ ਅਨੁਸਾਰ ਇਸ ਟੱਕਰ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਅਜਿਹਾ ਲੱਗਦਾ ਹੈ ਕਿ ਇਹ ਪਾਣ ਵਿੱਚ ਡੁੱਬ ਗਿਆ ਹੈ।
ਬਾਲਟੀਮੋਰ ਫਾਇਰ ਡਿਪਾਰਟਮੈਂਟ ਦੇ ਸੰਚਾਰ ਨਿਰਦੇਸ਼ਕ ਕੇਵਿਨ ਕਾਰਟਰਾਈਟ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ, ‘ਇਹ ਇੱਕ ਗੰਭੀਰ ਐਮਰਜੈਂਸੀ ਹੈ। ਫਿਲਹਾਲ ਸਾਡਾ ਧਿਆਨ ਇਨ੍ਹਾਂ ਲੋਕਾਂ ਨੂੰ ਬਚਾਉਣ ਅਤੇ ਠੀਕ ਕਰਨ ਦੀ ਕੋਸ਼ਿਸ਼ ‘ਤੇ ਹੈ।ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੁਲ ਤੋਂ ਕੁਝ ਸਮਾਨ ਲਟਕ ਰਿਹਾ ਹੈ।






