ਪ੍ਰਸਿੱਧ ਲੋਕਾਂ ਜ਼ਰੀਏ ਆਰਥਿਕ ਲਾਭ ਪ੍ਰਾਪਤ ਕਰਨ ਲਈ ਕੁੜੀਆਂ ਦੀ ਵਰਤੋਂ ਕਰਨ ਵਾਲੇ ਜੇਫਰੀ ਐਪਸਟੀਨ ਦੇ ਨਵੇਂ ਈਮੇਲਾਂ ਨੇ ਅਮਰੀਕਾ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ ਹੈ। ਐਪਸਟਾਈਨ ਦੇ ਇਨ੍ਹਾਂ ਈਮੇਲਾਂ ’ਚ ਲਿਖਿਆ ਗਿਆ ਹੈ ਕਿ ਡੋਨਾਲਡ ਟਰੰਪ ਉਸ ਦੇ ਘਰ ਆਏ ਸਨ ਤੇ ਉਨ੍ਹਾਂ ਸੈਕਸ ਟ੍ਰੈਫਿਕਿੰਗ ਮਾਮਲੇ ਦੀ ਪੀੜਤ ਕੁੜੀ ਨਾਲ ਕਈ ਘੰਟੇ ਬਿਤਾਏ ਸਨ। ਹਾਲਾਂਕਿ, ਟਰੰਪ ਇਨ੍ਹਾਂ ਕਾਰਵਾਈਆਂ ‘ਚ ਸ਼ਾਮਲ ਕੁੜੀਆਂ ਬਾਰੇ ਜਾਣਦੇ ਸਨ। ਵ੍ਹਾਈਟ ਹਾਊਸ ਦੀ ਬੁਲਾਰਾ ਕੈਰੋਲਿਨ ਲੇਵਿਟ ਨੇ ਇਸ ਨੂੰ ਟਰੰਪ ਦੇ ਅਕਸ ਨੂੰ ਖ਼ਰਾਬ ਕਰਨ ਦੀ ਡੈਮੋਕ੍ਰੈਟਿਕ ਆਗੂਆਂ ਦੀ ਸਾਜ਼ਿਸ਼ ਦੱਸਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਤਕ ਅਕਸ ‘ਤੇ ਪ੍ਰਭਾਵ ਪਾਉਣ ਵਾਲੇ ਇਹ ਈ-ਮੇਲ ਸੰਸਦੀ ਕਮੇਟੀ ’ਚ ਸ਼ਾਮਲ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਟਰੰਪ ਦੀ ਐਪਸਟੀਨ ਨਾਲ ਦੋਸਤੀ ‘ਤੇ ਸਵਾਲ ਉਠਾਏ ਗਏ ਹਨ। ਪਰ ਰਿਪਬਲਿਕਨ ਪਾਰਟੀ ਦੇ ਆਗੂ ਤੇ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਨਹੀਂ ਜਾਣਦੇ ਸਨ ਕਿ ਐਪਸਟਾਈਨ ਕਿਸੇ ਅਪਰਾਧ ’ਚ ਸ਼ਾਮਲ ਸੀ ਅਤੇ ਉਨ੍ਹਾਂ ਕਈ ਸਾਲ ਪਹਿਲਾਂ ਹੀ ਉਸ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਸਨ।





