ਸਰਕਾਰ ਅਫਵਾਹਾਂ ਦਾ ਖੰਡਨ ਕਰੇ
ਵੀਰਵਾਰ ਸਵੇਰੇ ‘X’ (ਪਹਿਲਾਂ ਟਵਿੱਟਰ) ‘ਤੇ ਜਾਰੀ ਇੱਕ ਬਿਆਨ ਵਿੱਚ ਪਾਰਟੀ (PTI) ਨੇ ਕਿਹਾ ਕਿ ਇਮਰਾਨ ਦੀ ਸਿਹਤ ਬਾਰੇ ‘ਅਫਗਾਨ, ਭਾਰਤੀ ਮੀਡੀਆ ਅਤੇ ਵਿਦੇਸ਼ੀ ਸੋਸ਼ਲ ਮੀਡੀਆ ਅਕਾਊਂਟਸ ਤੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਪਾਰਟੀ ਨੇ ਮੰਗ ਕੀਤੀ ਕਿ ਮੌਜੂਦਾ ਸਰਕਾਰ ਅਤੇ ਗ੍ਰਹਿ ਮੰਤਰਾਲਾ ਤੁਰੰਤ ਅਤੇ ਸਾਫ਼ ਤੌਰ ‘ਤੇ ਅਫਵਾਹ ਨੂੰ ਖਾਰਜ ਕਰੇ ਅਤੇ ਇਮਰਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਤੁਰੰਤ ਇੱਕ ਮੀਟਿੰਗ ਦਾ ਪ੍ਰਬੰਧ ਕਰੇ।
ਪਾਰਟੀ ਨੇ ਮੰਗ ਕੀਤੀ, “ਇਮਰਾਨ ਦੀ ਸਿਹਤ, ਸੁਰੱਖਿਆ ਅਤੇ ਮੌਜੂਦਾ ਸਥਿਤੀ ਬਾਰੇ ਰਾਜ ਵੱਲੋਂ ਇੱਕ ਰਸਮੀ (Formal) ਅਤੇ ਪਾਰਦਰਸ਼ੀ (Transparent) ਬਿਆਨ ਜਾਰੀ ਕੀਤਾ ਜਾਣਾ ਚਾਹੀਦਾ ਹੈ।”
ਮੌਤ ਦੀਆਂ ਅਫਵਾਹਾਂ ਦਾ ਜੇਲ੍ਹ ਪ੍ਰਸ਼ਾਸਨ ਦੁਆਰਾ ਖੰਡਨ
ਪਿਛਲੇ ਹਫ਼ਤੇ ਅਦਿਆਲਾ ਜੇਲ੍ਹ ਦੇ ਬਾਹਰ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੇ ਉਨ੍ਹਾਂ ‘ਤੇ ਅਤੇ ਇਮਰਾਨ ਖ਼ਾਨ ਦੇ ਸਮਰਥਕਾਂ ‘ਤੇ ਹੋਏ ਪੁਲਿਸ ਹਮਲੇ ਦੀ ਬਿਨਾਂ ਕਿਸੇ ਭੇਦਭਾਵ ਦੇ ਜਾਂਚ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਅਦਿਆਲਾ ਜੇਲ੍ਹ ਵਿੱਚ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਅਜੀਬ ਦਾਅਵੇ ਸੋਸ਼ਲ ਮੀਡੀਆ ‘ਤੇ ਆ ਰਹੇ ਸਨ (ਜਿਨ੍ਹਾਂ ਦਾ ਜੇਲ੍ਹ ਪ੍ਰਸ਼ਾਸਨ ਨੇ ਖੰਡਨ ਕੀਤਾ ਹੈ)।
ਕੁਝ ਸੋਸ਼ਲ ਮੀਡੀਆ ਹੈਂਡਲਾਂ ਨੇ ਬਿਨਾਂ ਪੁਸ਼ਟੀ ਕੀਤੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਇਮਰਾਨ ਖ਼ਾਨ ਨੂੰ ਆਸਿਮ ਮੁਨੀਰ ਅਤੇ ਉਨ੍ਹਾਂ ਦੇ ਆਈ.ਐਸ.ਆਈ. ਪ੍ਰਸ਼ਾਸਨ ਨੇ ਮਾਰ ਦਿੱਤਾ ਹੈ।
ਇਮਰਾਨ ਖ਼ਾਨ ਦੀਆਂ ਭੈਣਾਂ – ਨੋਰੀਨ , ਅਲੀਮਾ ਖ਼ਾਨ ਅਤੇ ਡਾ. ਉਜ਼ਮਾ ਖ਼ਾਨ, ਇੱਕ ਮਹੀਨੇ ਤੱਕ ਖ਼ਾਨ ਨੂੰ ਮਿਲਣ ਤੋਂ ਮਨ੍ਹਾ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਸਮਰਥਕਾਂ ਨਾਲ ਅਦਿਆਲਾ ਜੇਲ੍ਹ ਦੇ ਬਾਹਰ ਡੇਰਾ ਲਾਈ ਬੈਠੀਆਂ ਸਨ।
ਇਮਰਾਨ ਖ਼ਾਨ ਦੀ ਮੌਤ ਦੀਆਂ ਅਫਵਾਹਾਂ
ਇਮਰਾਨ ਖ਼ਾਨ ਦੀ ਮੌਤ ਦੀਆਂ ਅਫਵਾਹਾਂ ਉਦੋਂ ਸਾਹਮਣੇ ਆਈਆਂ ਅਤੇ ਜੰਗਲ ਵਿੱਚ ਅੱਗ ਵਾਂਗ ਫੈਲ ਗਈਆਂ ਜਦੋਂ ‘ਅਫਗਾਨਿਸਤਾਨ ਟਾਈਮਜ਼’ ਨਾਂਅ ਦੇ ਇੱਕ ਹੈਂਡਲ ਨੇ ਦਾਅਵਾ ਕੀਤਾ ਕਿ ਭਰੋਸੇਯੋਗ ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਅਦਿਆਲਾ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਇਹਨਾਂ ਦਾਅਵਿਆਂ ਦੀ ਪੁਸ਼ਟੀ ਕਿਸੇ ਭਰੋਸੇਯੋਗ ਏਜੰਸੀ ਜਾਂ ਵਿਭਾਗ ਨੇ ਨਹੀਂ ਕੀਤੀ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਮੁੱਖ ਨੇਤਾ ਇਮਰਾਨ ਖ਼ਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਹਨ। ਸਰਕਾਰ ਨੇ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਖੈਬਰ-ਪਖਤੂਨਖਵਾ ਦੇ ਮੁੱਖ ਮੰਤਰੀ ਸੁਹੇਲ ਅਫਰੀਦੀ ਜੇਲ੍ਹ ਵਿੱਚ ਇਮਰਾਨ ਖ਼ਾਨ ਨੂੰ ਮਿਲਣ ਦੀਆਂ ਲਗਾਤਾਰ ਸੱਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਨਹੀਂ ਮਿਲ ਪਾਏ।
ਪਰਿਵਾਰ ਦਾ ਪੁਲਿਸ ‘ਤੇ ਹਿੰਸਾ ਦਾ ਇਲਜ਼ਾਮ
ਇਮਰਾਨ ਖ਼ਾਨ ਦੀਆਂ ਭੈਣਾਂ ਨੇ ਪੰਜਾਬ ਪੁਲਿਸ ਚੀਫ਼ ਉਸਮਾਨ ਅਨਵਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਜਦੋਂ ਉਹ ਪਿਛਲੇ ਹਫ਼ਤੇ ਅਦਿਆਲਾ ਜੇਲ੍ਹ ਦੇ ਬਾਹਰ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੀਆਂ ਸਨ, ਤਾਂ ਉਨ੍ਹਾਂ ਨਾਲ ਹਿੰਸਾ ਹੋਈ।