ਜੰਮੂ-ਕਸ਼ਮੀਰ ਦੀ ਇਤਿਹਾਸਕ ਮੁਗਲ ਰੋਡ ਬਰਫ਼ਬਾਰੀ ਕਾਰਨ ਇੱਕ ਹਫ਼ਤਾ ਬੰਦ ਰਹਿਣ ਤੋਂ ਬਾਅਦ ਅੱਜ ਆਮ ਆਵਾਜਾਈ ਲਈ ਮੁੜ ਖੋਲ੍ਹ ਦਿੱਤੀ ਗਈ। ਸੜਕ ‘ਤੇ ਪੂਰੀ ਤਰ੍ਹਾਂ ਆਵਾਜਾਈ ਬਹਾਲ ਕਰ ਦਿੱਤੀ ਗਈ। ਦਰਅਸਲ ਬਰਫ਼ਬਾਰੀ ਕਾਰਨ ਮੁਗਲ ਰੋਡ ‘ਤੇ ਵਾਹਨਾਂ ਦੀ ਆਵਾਜਾਈ ਰੋਕਣੀ ਪਈ ਸੀ। ਟ੍ਰੈਫਿਕ ਪੁਲੀਸ ਅਨੁਸਾਰ ਦੁਪਹਿਰ 2.30 ਵਜੇ ਤੋਂ ਬਾਅਦ ਇੱਥੋਂ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ।
ਅਧਿਕਾਰੀਆਂ ਨੇ ਰਾਹਗੀਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪੀਰ ਕੀ ਗਲੀ ਇਲਾਕੇ ਵਿੱਚ ਨਾ ਜਾਣ, ਉੱਥੇ ਹਾਲੇ ਵੀ ਬਰਫ਼ ਜੰਮੀ ਹੋਈ ਹੈ ਅਤੇ ਫਿਸਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਜ਼ਮੀਨ ਖਿਸਕਣ ਕਾਰਨ ਤਿੰਨ ਘੰਟੇ ਬੰਦ ਰਹੇ ਜੰਮੂ-ਪੁਣਛ ਹਾਈਵੇਅ ’ਤੇ ਵੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।







