ਅੰਮ੍ਰਿਤਸਰ, 22 ਫਰਵਰੀ 2022 -ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਤੀ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਵਿਚ ਨਰਾਜ਼ਗੀ ਸੀ। ਔਜਲਾ ਨੇ ਕਿਹਾ ਕਿ ਇਸ ਦਾ ਕਾਰਣ ਇਹ ਹੈ ਕਿ ਨਵਜੋਤ ਸਿੱਧੂ ਆਪਣੇ ਹਲਕੇ ਦੇ ਲੋਕਾਂ ਤੋਂ ਦੂਰ ਰਹਿੰਦੇ ਸਨ।
ਜਿਸ ਕਾਰਣ ਲੋਕਾਂ ਵਿਚ ਸਿੱਧੂ ਪ੍ਰਤੀ ਨਰਾਜ਼ਗੀ ਸੀ। ਨਿਊਜ 18 ਦੇ ਹਵਾਲੇ ਅਨੁਸਾਰ ਗੁਰਜੀਤ ਔਜਲਾ ਨੇ ਇਹ ਬਿਆਨ ਦਿੱਤਾ ਹੈ।






