ਚੰਡੀਗੜ੍ਹ, 24 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਰੀ ਭਾਸ਼ਾਵਾਂ ਦੇ ਸਾਹਿਤਕਾਰ ਸਮਾਨ ਹੁੰਦੇ ਹਨ, ਅਜਿਹੇ ਵਿਚ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੁਰਸਕਾਰ ਰਕਮ ਵੀ ਸਮਾਨ ਹੋਣੀ ਚਾਹੀਦੀ ਹੈ। ਹਰਿਆਣਾ ਦੀ ਸਾਹਿਤ ਅਕਾਦਮੀਆਂ ਨੂੰ ਪੁਰਸਕਾਰ ਰਕਮ ਨੂੰ ਲੈ ਕੇ ਇਕ ਸਮਾਨ ਫਾਰਮੂਲਾ ਬਣਾਇਆ ਜਾਵੇ। ਹੁਣ ਤਕ ਹਰਿਆਣਾ ਦੀ ਚਾਰੋਂ ਸਾਹਿਤ ਅਕਾਦਮੀਆਂ ਸਾਹਿਤ ਦੇ ਖੇਤਰ ਵਿਚ ਵੱਖ-ਵੱਖ ਪੁਰਸਕਾਰ ਰਕਮ ਦੇ ਰਹੀ ਹੈ। ਮੁੱਖ ਮੰਤਰੀ ਅੱਜ ਟੈਗੋਰ ਥਇਏਟਰ ਵਿਚ ਹਰਿਆਣਾ ਸਾਹਿਤ ਪੁਰਵ ਦੇ ਮੌਕੇ ‘ਤੇ ਬੋਲ ਰਹੇ ਸਨ। ਮੁੱਖ ਮੰਤਰੀ ਨੇ ਹਰਿਆਣਾ ਸੰਸਕ੍ਰਿਤ ਅਕਾਦਮੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੀ ਵੈਬਸਾਇਟ ਤੇ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੇ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੰਸਕ੍ਰਿਤ, ਹਿੰਦੀ, ਪੰਜਾਬੀ ਤੇ ਉਰਦੂ ਭਾਸ਼ਾ ਦੇ 138 ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਹਰਿਆਣਾ ਸੰਸਕ੍ਰਿਤ ਅਕਾਦਮੀ, ਹਰਿਆਣਾ ਗ੍ਰੰਥ ਅਕਾਦਮੀ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਹਰਿਆਣਾ ਉਰਦੂ ਅਕਾਦਮੀ ਦੇ ਤਹਿਤ ਦਿੱਤੇ ਗਏ। ਮੁੱਖ ਮੰਤਰੀ ਚਾਰੋਂ ਅਕਾਦਮੀਆਂ ਦੇ ਚੇਅਰਮੈਨ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਾਹਿਤਕਾਰਾਂ ਦੀ ਭੂਮੀ ਰਹੀ ਹੈ, ਇੱਥੇ ਬਾਬੂ ਬਾਲਮੁਕੰਦ ਗੁਪਤਾ, ਹਾਲੀ ਪਾਣੀਪਤੀ, ਦਾਦਾ ਲਖਮੀਚੰਦ ਅਤੇ ਬਾਬਾ ਫਰੀਦ ਵਰਗੇ ਸਾਹਿਤਕਾਰ ਜਨਮੇ ਹਨ। ਇੰਨ੍ਹਾ ਸਾਹਿਤਕਾਰਾਂ ਦੀ ਜਨਮਭੂਮੀ ‘ਤੇ ਸਾਹਿਤ ਦੀ ਦ੍ਰਿਸ਼ਟੀ ਨਾਲ ਕੰਮ ਕਰਨ ਦੀ ਜਰੂਰਤ ਹੈ। ਇਸੀ ਕੜੀ ਵਿਚ ਬਾਬੂ ਬਾਲਮੁਕੰਦ ਗੁਪਤਾ ਦੇ ਜੱਦੀ ਪਿੰਡ ਰਿਵਾੜੀ ਦੇ ਗੁੜਿਆਨੀ ਵਿਚ ਉਨ੍ਹਾਂ ਦੀ ਹਵੇਲੀ ‘ਤੇ ਇਕ ਸਰਕਾਰੀ ਈ-ਲਾਇਬ੍ਰੇਰੀ ਬਣਾਈ ਜਾਵੇਗੀ। ਇਸ ਨਾਲ ਨੌਜੁਆਨਾਂ ਨੂੰ ਸਾਹਿਤ ਪੜਨ ਦਾ ਮੌਕੇ ਮਿਲੇਗਾ।
ਸਾਹਿਤਕਾਰ ਹੋਣਾ ਆਪਣੇ ਆਪ ਵਿਚ ਸਨਮਾਨ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਹਿਤਕਾਰ ਹੋਣਾ ਆਪਣੇ ਆਪ ਵਿਚ ਸਨਮਾਨ ਹੈ। ਹਰਿਆਣਾ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਾਹਿਤ ਸਨਮਾਨ ਕੋਰੋਨਾ ਦੀ ਵਜ੍ਹਾ ਨਾਲ ਨਹੀਂ ਦਿੱਤੇ ਜਾ ਸਕੇ ਸਨ। ਇਸ ਸਾਲ ਸਾਹਿਤ ਪੁਰਵ ਮਨਾ ਕੇ ਇਹ ਸਨਮਾਨ ਦਿੱਤੇ ਗਏ ਹਨ। ਸਾਹਿਤ ਤੇ ਸੰਗੀਤ ਦਾ ਹਰ ਜੀਵਨ ਵਿਚ ਮਹਤੱਵ ਹੈ। ਹਰਿਆਣਾ ਵਿਚ ਵੈਦਿਕ ਮਨੀਸ਼ੀਆਂ ਨੇ ਵੇਦਾਂ, ਉੱਪਨਿਸ਼ੇਦਾਂ, ਗੀਤਾ ਅਤੇ ਮਹਾਭਾਰਤ ਦੀ ਰਚਨਾ ਕੀਤੀ ਸੀ। ਸਾਡਾ ਸਾਹਿਤ ਪੁਰਾਤਨ ਹੈ। ਸਾਹਿਤ ਨੂੰ ਮਨ ਨਾਲ ਯਾਦ ਕਰਨਾ ਚਾਹੀਦਾ ਹੈ, ਵਾਣੀ ਨਾਲ ਬੋਲਣਾ ਚਾਹੀਦਾ ਹੈ।
ਸਾਹਿਤਕਾਰਾਂ, ਪੱਤਰਕਾਰਾਂ ਅਤੇ ਕਵੀਆਂ ਨੇ ਨਿਭਾਈ ਆਜਾਦੀ ਵਿਚ ਅਹਿਮ ਭੂਮਿਕਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੀ ਆਜਾਦੀ ਵਿਚ ਵੱਖ-ਵੱਖ ਵਰਗ ਦੇ ਬਹੁਤ ਸਾਰੇ ਲੋਕਾਂ ਨੇ ਮਹਤੱਵਪੂਰਣ ਭੁਮਿਕਾ ਨਿਭਾਈ ਪਰ ਸਾਹਿਤਕਾਰਾਂ, ਕਵੀਆਂ, ਲੇਖਕਾਂ, ਰਚਨਾਕਾਰਾਂ ਤੇ ਪੱਤਰਕਾਰਾਂ ਨੇ ਸਮਾਜ ਨੂੰ ਜਾਗਰੁਕ ਕਰਨ ਵਿਚ ਅਹਿਮ ਯੋਗਦਾਨ ਦਿੱਤਾ। ਇਸ ਨਾਲ ਦੇਸ਼ਭਗਤੀ ਅੰਦੋਲਨ ਨੂੰ ਜੋਰ ਮਿਲਿਆ ਅਤੇ ਰਾਸ਼ਟਰਪੇ੍ਰਮ ਤੇ ਜਨਜਾਗਰਣ ਦੀ ਭਾਵਨਾ ਆਈ। ਮੁੱਖ ਮੰਤਰੀ ਨੇ ਨੇਪੋਲਿਅਨ ਬੋਨਾਪਾਰਟ ਦਾ ਉਹਾਹਰਣ ਦਿੰਦੇ ਹੋਏ ਕਿਹਾ ਕਿ ਦੋ ਹੀ ਤਾਕਤਾਂ ਹਨ ਜਾਂ ਤਾਂ ਤਲਵਾਰ ਦੀ ਜਾਂ ਫਿਰ ਕਲਮ ਦੀ।
ਸਾਹਿਤ ਦੇ ਪ੍ਰਤੀ ਕਰਨ ਜਾਗਰੁਕ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਇੰਟਰਨੈਟ ਦੇ ਦੌਰ ਵਿਚ ਨੌਜੁਆਨਾਂ ਦੀ ਸਾਹਿਤ ਦੇ ਪ੍ਰਤੀ ਰੁਝਾਨ ਘੱਟ ਹੋ ਰਿਹਾ ਹੈ, ਉਨ੍ਹਾਂ ਨੂੰ ਜਾਗਰੁਕ ਕਰਨ ਦੀ ਜਰੂਰਤ ਹੈ। ਸਾਹਿਤ ਅਕਾਦਮੀਆਂ ਰਾਹੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪੇ੍ਰਰਿਤ ਕੀਤਾ ਜਾ ਰਿਹਾ ਹੈ। ਸਾਹਿਤ ਦੇ ਖੇਤਰ ਵਿਚ ਯੋਗਦਾਨ ਘੱਟ ਨਾ ਹੋਵੇ ਇਸ ਲਈ ਸਾਹਿਤ ਅਕਾਦਮੀਆਂ ਮਹਤੱਵਪੂਰਣ ਭੁਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਹਿਤਕਾਰ ਅਤੇ ਸਾਹਿਤ ਦੇਸ਼ ਤੇ ਸਮਾਜ ਦੀ ਸੀਮਾਵਾਂ ਵਿਚ ਨਹੀਂ ਬੰਨ੍ਹੇ ਹੁੰਦੇ। ਉਹ ਕਿਤੇ ਵੀ ਆਪਣੇ ਸਾਹਿਤ ਨਾਲ ਸਮਾਜ ਨੂੰ ਜਾਗਰੁਕ ਕਰ ਸਕਦੇ ਹਨ। ਸਾਹਿਤ ਵਿਚ ਕਹੀ ਗਈ ਗਲ ਕਈ ਵਾਰ ਲੋਕਾਂ ਦਾ ਪੂਰਾ ਜੀਵਨ ਸੁਧਾਰ ਦਿੰਦੀ ਹੈ। ਸੰਤਾਂ ਦੀ ਬਾਣੀ ਸੁਣਕੇ ਬੁਰਾਈ ਤੋਂ ਪੀੜਤ ਲੋਕਾਂ ਦੇ ਜੀਵਨ ਵਿਚ ਵੀ ਬਦਲਾਅ ਆ ਜਾਂਦਾ ਹੈ।
ਸਾਹਿਤ ਦੀ ਲੌ ਨਾ ਹੋਵੇ ਘੱਟ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਸਾਹਿਤ ਦੇ ਸ੍ਰਿਜਨ ਨੂੰ ਪ੍ਰੋਤਸਾਹਨ ਦੇ ਰਹੀ ਹੈ। ਅਕਾਦਮੀਆਂ ਵੱਲੋਂ ਕਿਤਾਬਾਂ ਦੀ ਛਪਾਈ ਲਈ ਗ੍ਰਾਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਚੰਗੀ ਰਚਨਾਵਾਂ ਨੂੰ ਕੋਰਸਾਂ ਵਿਚ ਵੀ ਸ਼ਾਮਿਲ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸਾਹਿਤਕਾਰਾਂ ਨੁੰ ਅਪੀਲ ਕਰਦੇ ਹੋਏ ਕਿਹਾ ਕਿ ਸਾਹਿਤ ਦੀ ਲੌ ਘੱਟ ਨਹੀ ਹੋਣੀ ਚਾਹੀਦੀ ਹੈ। ਗਿਆਨ, ਸ਼ਬਦਕੋਸ਼, ਰਚਨਾਵਾਂ ਨਾਲ ਸਮਾਜ ਵਿਚ ਜਨਜਾਗਰਣ ਕਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪਹਿਚਾਣ ਬਨਾਉਣ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਰਾਜ ਦੀ ਸਾਰੇ ਅਕਾਦਮੀ ਵਧੀਆ ਕੰਮ ਕਰ ਰਹੀ ਹੈ। ਸਮਾਜ ਦੇ ਲਈ ਪ੍ਰਕਾਸ਼ ਖੰਭ ਦਾ ਕੰਮ ਕਰਨ ਵਾਲੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਹਿਤਕਾਰਾਂ ਦੇ ਪ੍ਰਤੀ ਮੁੱਖ ਮੰਤਰੀ ਦਾ ਬਹੁਤ ਪ੍ਰੇਮ ਹੈ। ਮੁੱਖ ਮੰਤਰੀ ਨੇ ਹਰਿਆਣਾ ਸਾਹਿਤ ਪੁਰਵ ਦੇ ਸਫਲ ਆਯੋਜਨ ‘ਤੇ ਡਾ. ਅਮਿਤ ਅਗਰਵਾਲ ਤੇ ਹਰਿਆਣਾ ਉਰਦੂ ਅਕਾਦਮੀ ਦੇ ਡਿਪਟੀ ਚੇਅਰਮੈਨ ਡਾ. ਚੰਦਰ ਤ੍ਰਿਖਾ ਨੁੰ ਵਧਾਈ ਦਿੱਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਹਰਿਆਣਾ ਸੰਸਕ੍ਰਿਤ ਅਕਾਦਮੀ ਦੇ ਡਿਪਟੀ ਚੇਅਰਮੈਨ ਡਾ. ਦਿਨੇਸ਼ ਸ਼ਾਸਤਰੀ, ਹਰਿਆਣਾ ਗ੍ਰੰਥ ਅਕਾਦਮੀ ਦੇ ਡਿਪਟੀ ਚੇਅਰਮੈਨ ਡਾ. ਵੀਰੇਂਦਰ ਚੌਹਾਨ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਤੇ ਪੂਰੇ ਸੂਬੇ ਤੋਂ ਆਏ ਸਾਰੇ ਸਾਹਿਤਕਾਰ, ਉਨ੍ਹਾਂ ਦੇ ਪਰਿਜਨ ਤੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਮੁੱਖ ਪੁਰਸਕਾਰ
ਆਜੀਵਨ ਸਾਹਿਤ ਸਾਧਨਾ ਸਨਮਾਨ ਸਾਲ 2017 ਦੇ ਲਈ ਡਾ. ਕਮਲ ਕਸ਼ੋਰ ਗਾਇਕਾ ਤੇ ਸਾਲ 2018 ਦੇ ਲਈ ਡਾ. ਸੁਰੇਸ਼ ਗੌਤਮ, 2019 ਦੇ ਲਈ ਮਾਧਵ ਕੌਸ਼ਿਕ ਅਤੇ 2020 ਦੇ ਲਈ ਗਿਆਨਪ੍ਰਕਾਸ਼ ਵਿਵੇਕ ਨੂੰ 7-7 ਲੱਖ ਰੁਪਏ ਦੀ ਪੁਰਸਕਾਰ ਰਕਮ ਤੇ ਸ਼ੋਭਾ ਪੱਤਰ ਦਿੱਤਾ ਗਿਆ। ਫਖੇ ਹਰਿਆਣਾ ਸਨਮਾਨ ਸਾਲ 2019 ਦੇ ਲਈ ਡਾ. ਹਿੰਮਤ ਸਿੰਘ ਸਿੰਨ੍ਹਾ ਨਾਜਿਮ, ਸਾਲ 2020 ਦੇ ਲਈ ਡਾ. ਕੁਮਾਰ ਪਾਣੀਪਤੀ ਨੂੰ 5-5 ਲੱਖ ਰੁਪਏ ਦੀ ਰਕਮ ਤੇ ਸ਼ੋਭਾ ਪੱਤਰ ਦਿੱਤਾ ਗਿਆ। ਇਸੀ ਤਰ੍ਹਾ ਮਹਾਕਵੀ ਸੂਰਦਾਸ ਆਜੀਵਨ ਸਾਹਿਤ ਸਨਮਾਨ ਸਾਲ 2017 ਦੇ ਲਈ ਡਾ. ਪੂਰਣ ਚੰਦਰ ਸ਼ਰਮਾ, 2018 ਲਈ ਮਧੂਕਾਂਤ, ਡਾ. ਸੰਤਰਾਮ ਦੇਸ਼ਵਾਲ, ਸਾਲ 2019 ਲਈ ਡਾ. ਸੁਦਰਸ਼ਨ ਰਤਨਾਕਰ ਤੇ ਸ੍ਰੀਮਤੀ ਚੰਦਰਕਾਂਤਾ, ਸਾਲ 2020 ਲਈ ਡਾ. ਸੁਭਾਸ਼ ਰਸਤੋਗੀ ਨੂੰ 5-5 ਲੱਖ ਰੁਪਏ ਦੀ ਰਕਮ ਤੇ ਸ਼ੋਭਾ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ, ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 138 ਸਾਹਿਤਕਾਰ ਸਨਮਾਨਿਤ ਹੋਏ।






