ਫਤਿਹਗੜ੍ਹ ਸਾਹਿਬ 24 ਫਰਵਰੀ 2022 – ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਦੀਪ ਸਿੱਧੂ ਦੀ ਬੇਵਕਤੀ ਮੌਤ ਤੇ ਅਫਸੋਸ ਕਰਦੇ ਹੋਏ ਕਿਹਾ ਕਿ ਦੀਪ ਸਿੱਧੂ ਦੀ ਮੌਤ ਨਾਲ ਪੰਜਾਬ ਨੇ ਆਪਣਾ ਇਕ ਅਸਲ ਪੰਥ ਦਰਦੀ ਗਵਾ ਲਿਆ,ਜਿਸ ਨੇ ਪੰਥ ਤੇ ਪੰਜਾਬ ਲਈ ਅਜੇ ਬਹੁਤ ਕੁਝ ਕਰਨਾ ਸੀ।
ਭਰ ਜਵਾਨੀ ਵਿਚ ਦੀਪ ਸਿੱਧੂ ਦਾ ਇਸ ਦੁਨੀਆਂ ਤੋਂ ਤੁਰ ਜਾਣਾ ਇਕ ਬਹੁਤ ਵੱਡਾ ਘਾਟਾ ਪਾ ਗਿਆ, ਜੋ ਕਦੀ ਵੀ ਪੂਰਾ ਨਹੀ ਕੀਤਾ ਜਾ ਸਕਦਾ।। ਪੰਜਾਬ ਲਈ ਮਰਦਾ ਮਰਦਾ ਉਹ ਆਪ ਵੀ ਪੰਜਾਬ ਲਈ ਕੁਰਬਾਨ ਗਿਆ ਪਰ ਉਸ ਦੀ ਪੰਜਾਬ ਪੱਖੀ ਤੇ ਬੁਲੰਦ ਸੌਚ ਕਰਕੇ ਉਹ ਹਮੇਸ਼ਾ ਸਾਡੇ ਦਿਲਾਂ ਵਿਚ ਰਹੇਗਾ ਸ੍ ਕਰਨੈਲਸਿੰਘ ਪੀਰਮੁਹੰਮਦ ਨੇ ਕਿਹਾ ਕਿ ਦੇਸ ਦੀ ਸਭ ਤੋ ਸੁਪਰੀਮ ਅਦਾਲਤ ਸੁਪਰੀਮ ਕੋਰਟ ਨੂੰ ਸਿਊ ਮੋਟੋ ਲੈਕੇ ਆਪਣੀ ਨਿਗਰਾਨੀ ਹੇਠ ਦੀਪ ਸਿੱਧੂ ਦੇ ਐਕਸੀਡੈਂਟ ਦੀ ਜਾਚ ਕਰਾਉਣੀ ਚਾਹੀਦੀ ਹੈ ਅੱਜ ਵੀਰ ਦੀਪ ਸਿੱਧੂ ਦੇ ਅਰਦਾਸ ਸਮਾਗਮ ਵਿੱਚ ਪੰਜ ਲੱਖ ਤੋ ਵੱਧ ਸਿੱਖ ਸੰਗਤ ਦੀ ਹਾਜਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਦੀਪ ਸਿੱਖ ਕੌਮ ਲਈ ਕਿੰਨਾ ਕੀਮਤੀ ਹੀਰਾ ਸੀ।
ਇਸ ਮੌਕੇ ਉਹਨਾ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਜਗਰੂਪ ਸਿੰਘ ਚੀਮਾ ਅਰਵਿੰਦਰ ਸਿੰਘ ਮਿੰਟੂ ਗੁਰਸਰਨ ਸਿੰਘ ਪਟਿਆਲਾ ਭਾਈ ਦਰਸਨ ਸਿੰਘ ਘੋਲੀਆ,ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ ਵੀ ਹਾਜਰ ਸਨ ।






