ਮਾਲੇਰਕੋਟਲਾ, 02, ਮਾਰਚ, 2022: ਵਿਗਿਆਨ ਡੇ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ‘ਚ ਬਹੁਤ ਹੀ ਸ਼ਾਨ-ਓ-ਸ਼ੌਕਤ ਨਾਲ ਮਨਾਇਆ ਗਿਆ, ਅਤੇ ਵੱਖ-ਵੱਖ ਖੇਤਰਾਂ ਦੇ ਸਾਇੰਸਦਾਨਾਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਵਜ਼ੋ ਲਈ ਸਨਮਾਨਿਤ ਕੀਤਾ। ਜਿਸ ਦੀ ਕੜੀ ਵਜ਼ੋਂ ਜਾਮੀਆ ਹਮਦਰਦ ਯੁਨੀਵਰਸਿਟੀ ਵਿਖੇ ਹੋਏ ਸ਼ਾਨਦਾਨ ਸਮਾਰੋਹ ਵਿਖੇ ਮੁੱਖ ਮਹਿਮਾਨ ਵਜ਼ੋਂ ਪਹੁੰਚੇ ਡਾ.ਜਤਿੰਦਰ ਸਿੰਘ ਸਾਇੰਸ ਅਤੇ ਤਕਨੀਕੀ ਮੰਤਰੀ ਭਾਰਤ ਸਰਕਾਰ ਵੱਲੋਂ ਡਾ.ਫਾਤਿਮਾ ਨਾਜ਼ ਪੁੱਤਰੀ ਜਨਾਬ ਸ਼ਮਸ਼ਾਦ ਅਲੀ ਮੈਂਬਰ ਐੱਸ.ਐੱਸ ਬੋਰਡ ਪੰਜਾਬ ਰਿਟ.(ਡਿਪਟੀ ਡਾਇਰ੍ਰੈਕਟਰ) ਨੂੰ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦੀ ਰੋਕਥਾਮ ਲਈ ਕੀਤੀ ਖੋਜ ਲਈ ਸਨਮਾਨਿਤ ਕੀਤਾ ਗਿਆ।
ਡਾ.ਫਾਤਿਮਾਂ ਨਾਜ਼ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੀ ਪਹਿਲੀ ਮੁਸਲਿਮ ਲੜਕੀ ਹੈ, ਜਿਸ ਨੇ ਫਾਰਮਾ ਕੇਮਿਸਟਰੀ ‘ਚ ਕੈਂਸਰ ਦੀ ਰੋਕਥਾਮ ਤੇ ਜ਼ਾਮੀਆਂ ਹਮਦਰਦ ਦਿੱਲੀ ਤੋਂ ਪੀ.ਐੱਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦੇ ਪੇਪਰ ਅਮਰੀਕਨ ਕੈਮੀਕਲ ਸੁਸਾਇਟੀ, ਐਲਜੇਵੀਅਰ ਫਰਾਂਸ, ਫਿਊਚਰ ਸਾਇੰਸ ਤੋਂ ਇਲਾਵਾ ਯੂਰਪ ਦੇ ਦੇਸ਼ਾਂ ਦੇ ਬਹੁਤ ਸਾਰੇ ਰਸਾਲਿਆਂ ‘ਚ ਛਪ ਚੁੱਕੇ ਹਨ। ਡਾ.ਫਾਤਿਮਾਂ ਇੰਟਰਨੈਸ਼ਨਲ ਕਾਨਫਰੰਸ਼ਾਂ ‘ਚ ਦੋ ਬਾਰ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰ ਚੁੱਕੀ ਹੈ। ਇਸ ਮੌਕੇ ਪੰਜਾਬ ਅਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਨੇ ਡਾ.ਫਾਤਿਮਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਡਾ.ਫਾਤਿਮਾਂ ਦੂਸਰੀਆਂ ਲੜਕੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।






