ਨਵੀਂ ਦਿੱਲੀ, 4 ਮਾਰਚ, 2022: ਡਾ. ਸਵੈਮਾਨ ਸਿੰਘ ਬਰਲਿਨ ਦੇ ਰਸਤੇ ਯੂਕਰੇਨ ਜਾ ਰਹੇ ਹਨ ਜਿੱਥੇ ਉਹ ਜੰਗ ਦੇ ਫੱਟੜਾਂ, ਬਿਮਾਰਾਂ ਤੇ ਰਫ਼ਿਊਜੀਆਂ ਲਈ ਸੇਵਾਵਾਂ ਦੇਣਗੇ। ਉਹਨਾਂ ਦੇ ਨਾਲ ਉਹਨਾਂ ਦੇ ਡਾਕਟਰਾਂ ਦੀ ਟੀਮ ਵੀ ਜਾ ਰਹੀ ਹੈ। ਉਹ ਯੂਕਰੇਨ ਵਿਚ ਫਸੇ ਭਾਰਤੀ ਵਿਦੁਅਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਵੀ ਹੰਭਲਾ ਮਾਰਨਗੇ।
ਰਵਾਨਗੀ ਤੋਂ ਪਹਿਲਾ ਸਾਬਕਾ ਡਿਪਲੋਮੈਟ ਡਾ. ਕੇ ਸੀ ਸਿੰਘ ਨੇ ਡਾ. ਸਵੈਮਾਨ ਸਿੰਘ ਨੂੰ ਆਪਣੇ ਘਰ ਸਵੇਰ ਦੇ ਨਾਸ਼ਤੇ ’ਤੇ ਸੱਦਿਆ।





