ਫਰੀਦਕੋਟ, 5 ਮਾਰਚ – ਯੂਕਰੇਨ ਦੀ ਰਾਜਧਾਨੀ ਕੀਵ, ਖਾਰਕੀਵ, ਮਾਰੀਓਪੋਲ ਨੂੰ ਰੂਸ ਨੇ ਘੇਰਿਆ ਹੋਇਆ ਹੈ ਤੇ ਕੀਵ ਵਿੱਚ ਜ਼ਰੂਰੀ ਸਮਾਨ ਦੀ ਸਪਲਾਈ ਵੀ ਥੱਪ ਹੋ ਗਈ ਹੈ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਬਹੁਤ ਵੱਡਾ ਸੰਕਟ ਵੀ ਪੈਦਾ ਹੋ ਗਿਆ।
ਸੂਤਰਾਂ ਮੁਤਾਬਿਕ ਯੂਕਰੇਨ ਵਿੱਚ ਚੀਨ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ ਹੈ ਤੇ ਇਹ ਵੀ ਜਾਣਕਾਰੀ ਹੈ ਚੀਨ ਦਾ ਪਹਿਲਾ ਜਹਾਜ਼ ਲੋਕਾਂ ਨੂੰ ਲੈ ਕੇ ਪਹੁੰਚਿਆ।
ਚੀਨ ਦੇ ਮੁਕਾਬਲੇ ਰੈਸਕਿਊ ਆਪ੍ਰੇਸ਼ਨ ਵਿੱਚ ਭਾਰਤ ਬਹੁਤ ਅੱਗੇ ਹੈ ਹੁਣ ਤੱਕ ਭਾਰਤ ਸਰਕਾਰ ਨੇ ਯੂਕਰੇਨ ਵਿੱਚੋਂ 20,000 ਦੇ ਕਰੀਬ ਭਾਰਤੀਆਂ ਨੂੰ ਭਾਰਤ ਲਿਆਂਦਾ ਹੈ।
ਭਾਵਾਂ ਦੀ ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਚੱਲ ਰਿਹਾ ਯੂਕਰੇਨ ਤਬਾਹੀ ਦੇ ਕਿਨਾਰੇ ਹੈ ਪਰ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿੱਚ ਭਾਰਤ ਦੇਸ਼ ਸਭ ਤੋ ਅੱਗੇ ਹੈ
ਜਿਹੜੇ ਵਿਦਿਆਰਥੀ ਉੱਥੇ ਫਸੇ ਹਨ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ।






