ਪਟਿਆਲਾ, 10 ਮਾਰਚ ਪਟਿਆਲਾ ਦੇ ਅਰਨਾ ਬਰਨਾ ਚੌਂਕ ਨੇੜੇ ਘੇਰ ਸੋਢੀਆਂ ਇਲਾਕੇ ਵਿੱਚ ਚੱਪਲ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਪਟਿਆਲਾ ਸ਼ਹਿਰੀ ਤੋਂ ਅਜੀਤਪਾਲ ਸਿੰਘ ਕੋਹਲੀ ਦੇ ਜੇਤੂ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ।
ਇਸ ਮੌਕੇ ਗਲਬਾਤ ਕਰਦਿਆਂ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਕਿ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੀ ਜਿੱਤ ਨਾਲ ਇਲਾਕੇ ਨੁੰ ਮਾਣ ਮਿਲਿਆ ਹੈ ਅਤੇ ਹੁਣ ਪੂਰੇ ਪਟਿਆਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਹੋ ਸਕੇਗਾ। ਉਹਨਾਂ ਕਿਹਾ ਕਿ ਸਾਬਕਾ ਮੇਅਰ ਅਤੇ ਮੌਜੂਦਾ ਚੁਣੇ ਗਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੋਂ ਸ਼ਹਿਰ ਵਾਸੀਆਂ ਨੂੰ ਬਹੁਤ ਉਮੀਦਾਂ ਹਨ। ਇਸ ਮੌਕੇ ਸੁਮਿਤ ਫੌਜੀ, ਰੌਜੀ, ਨਿੱਕੀ, ਕਪਿਲ ਸੋਨੀ, ਸੁਨੀਲ, ਰਮੇਸ਼ ਬੰਸਲ, ਸੋਨੂੰ ਅਤੇ ਹੋਰ ਮੌਜੂਦ ਸਨ।






