ਇਸਤਾਂਬੁਲ, 15 ਮਾਰਚ – ਤੁਰਕੀ ਦੇ ਕਈ ਸ਼ਹਿਰਾਂ ਵਿੱਚ 5 ਦਿਨ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਰਾਜਧਾਨੀ ਇਸਤਾਂਬੁਲ ਵਿੱਚ ਤਾਂ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਰਸਤਿਆਂ ਵਿੱਚ ਵੀ ਭਾਰੀ ਬਰਫ ਜਮਾਂ ਹੋਣ ਅਤੇ ਭਿਆਨਕ ਠੰਡ ਕਾਰਨ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
ਇਹ 1987 ਦੇ ਬਾਅਦ ਤੋਂ ਮਾਰਚ ਵਿੱਚ ਸਭ ਤੋਂ ਵੱਧ ਬਰਫ਼ਬਾਰੀ ਹੈ। ਸ਼ਹਿਰ ਵਿੱਚ ਦੋ ਦਿਨ ਵਿੱਚ 50 ਸੈਂਟੀਮੀਟਰ ਬਰਫ਼ਬਾਰੀ ਹੋ ਚੁੱਕੀ ਹੈ। ਇਹ 17 ਮਾਰਚ ਤੱਕ ਜਾਰੀ ਰਹਿ ਸਕਦੀ ਹੈ।





