ਐਸ ਏ ਐਸ ਨਗਰ, 23 ਮਾਰਚ – ਲੋਕ ਸਭਾ ਦੇ ਸ਼ੈਸ਼ਨ ਦੌਰਾਨ ਸੰਬੋਧਨ ਕਰਦਿਆਂ ਹਲਕਾ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮਂੈਬਰ ਮਨੀਸ਼ ਤਿਵਾੜੀ ਨੇ ਪੰਜਾਬ ਦੇ ਮੁੱਦਿਆਂ ਨੂੰ ਖਾਸ ਕਰਕੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਅਹਿਮ ਮੁੱਦਿਆਂ ਨੂੰਪ੍ਰਮੁਖਤਾ ਨਾਲ ਉਭਾਰਿਆ।
ਇਸ ਮੌਕੇ ਸ੍ਰੀ ਤਿਵਾੜੀ ਨੇ ਕਿਹਾ ਕਿ ਮੁਹਾਲੀ ਦੇ ਆਈ ਟੀ ਚੌਂਕ ਤੋਂ ਕੁਰਾਲੀ ਤਕ ਬਣਨ ਵਾਲੇ ਪ੍ਰੋਜੈਕਟ ਅਧੀਨ ਜ਼ਮੀਨ ਅਕਵਾਇਰ ਕੀਤੀ ਗਈ ਹੈ, ਪਰ ਇਸ ਪ੍ਰੌਜੈਕਟ ਅਧੀਨ ਜਿਹੜੇ ਕਿਸਾਨਾਂ ਦੀ ਜਮੀਨ ਅਕਵਾਇਰ ਕੀਤੀ ਗਈ, ਉਹਨਾਂ ਕਿਸਾਨਾਂ ਵਲੋਂ ਜਮੀਨ ਅਕਵਾਇਰ ਕਰਨ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਉਹਨਾਂ ਨੂੰ ਇਸ ਜਮੀਨ ਦਾ ਮਾਰਕੀਟ ਰੇਟ ਅਨੁਸਾਰ ਮੁਆਵਜਾ ਨਹੀਂ ਦਿਤਾ ਗਿਆ। ਉਹਨਾਂ ਕਿਹਾ ਕਿ ਇਹ ਜਮੀਨ ਸ਼ਹਿਰ ਦੇ ਨੇੜੇ ਸਥਿਤ ਹੈ, ਇਸ ਕਰਕੇ ਇਸ ਜਮੀਨ ਦਾ ਮੁੱਲ ਜਿਆਦਾ ਹੈ। ਇਸ ਲਈ ਸਰਕਾਰ ਨੂੰ ਇਸ ਸਬੰਧੀ ਉਦਾਰ ਹੋਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀ ਜਮੀਨ ਦਾ ਉਚਿਤ ਮੁਆਵਜਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਪ੍ਰੌਜੈਕਟ ਅਜੇ ਤਕ ਪੂਰਾ ਨਹੀਂ ਕੀਤਾ ਗਿਆ, ਹੁਣ ਉਹਨਾਂ ਨੂੰ ਪਤਾ ਚਲਿਆ ਹੈ ਕਿ ਇਹ ਪ੍ਰੌਜੈਕਟ ਪੂਰਾ ਕਰਨ ਦੀ ਥਾਂ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਪ੍ਰੋਜੈਕਟ ਆਰੰਭ ਹੋ ਜਾਂਦਾ ਹੈ ਤਾਂ ਉਸ ਨੂੰ ਕਦੇ ਵੀ ਅੱਧ ਵਿਚਾਲੇ ਨਹੀਂ ਛੱਡਿਆ ਜਾਂਦਾ ਅਤੇ ਉਸ ਪ੍ਰੋਜੈਕਟ ਨੂੰ ਜਰੂਰ ਪੂਰਾ ਕੀਤਾ ਜਾਂਦਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਪ੍ਰੌਜੈਕਟ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀ ਜਮੀਨ ਦਾ ਸਹੀ ਮੁਆਵਜਾ ਦੇਣਾ ਚਾਹੀਦਾ ਹੈ।
ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਸੰਸਦੀ ਖੇਤਰ ਵਿੱਚ ਪੈਂਦੇ ਮੁਹਾਲੀ ਦੇ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਨੂੰ ਟਰਾਈ ਸਿਟੀ ਜਾਂ ਟਰਾਈ ਖੇਤਰ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਅੰਬਾਲਾ ਤੋਂ ਕੁਰਾਲੀ ਤਕ ਅਤੇ ਮੁਹਾਲੀ ਤੋਂ ਚੰਡੀਗੜ੍ਹ ਹੁੰਦੇ ਹ ੋਏ ਪੰਚਕੂਲਾ ਸਿਧੀ ਟਰਾਂਸਪੋਰਟ ਸੇਵਾ ਅਤੇ ਸਿੱਧਾ ਸੜਕੀ ਸੰਪਰਕ ਬਣਾਇਆ ਜਾਣਾ ਚਾਹੀਦਾ ਹੈ ਤਾਂ ਇਸ ਹਲਕੇ ਦਾ ਬਹੁਤ ਵਿਕਾਸ ਹੋਵੇਗਾ। ਇਸ ਸਬੰਧੀ ਨਵਾਂ ਪ੍ਰੌਜੈਕਟ ਬਣਾਇਆ ਜਾ ਸਕਦਾ ਹੈ। ਇਹ ਪ੍ਰੌਜੈਕਟ ਉਤਰੀ ਭਾਰਤ ਦਾ ਅਹਿਮ ਪ੍ਰੋਜੈਕਟ ਹੋਵੇਗਾ। ਇਸ ਸਬੰਧੀ ਕੇਂਦਰੀ ਮੰਤਰੀ ਨੂੰ ਸਰਵੇਖਣ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਪ੍ਰੌਜੈਕਟ ਦੇ ਆਰੰਭ ਹੋਣ ਨਾਲ ਇਸ ਇਲਾਕੇ ਦਾ ਆਰਥਿਕ, ਉਦਯੋਗਿਕ ਅਤੇ ਹੋਰ ਕਈ ਤਰਾਂ ਦਾ ਵਿਕਾਸ ਹੋਵੇਗਾ ਅਤੇ ਇਲਾਕੇ ਦੀ ਆਰਥਿਕਤਾ ਮਜਬੂਤ ਹੋਵੇਗੀ।
ਉਹਨਾਂ ਕਿਹਾ ਕਿ ਭਾਖੜਾ ਡੈਮ ਨੰਗਲ ਨੇੜੇ ਸਿਵਾਲਿਕ ਐਵੀਨਿਊ ਲਈ ਫਲਾਈਓਵਰ ਬਣਾਇਆ ਜਾ ਰਿਹਾ ਹੈ, ਪਰ ਜਿਸ ਥਾਂ ਇਸ ਫਲਾਈ ਓਵਰ ਨੁੰ ਖਤਮ ਕੀਤਾ ਜਾ ਰਿਹਾ ਹੈ, ਉਥੇ ਖੂਨੀ ਚਂੌਕ ਸਥਿਤ ਹੈ। ਇਸ ਚੌਂਕ ਵਿਚ ਬਹੁਤ ਹਾਦਸੇ ਹੁੰਦੇ ਹਨ, ਇਸ ਕਾਰਨ ਇਸ ਚੌਂਕ ਨੂੰ ਖੂਨੀ ਚਂੌਕ ਕਿਹਾ ਜਾਂਦਾ ਹੈ। ਇਸ ਲਈ ਇਸ ਫਲਾਈ ਓਵਰ ਨੂੰ ਖੂਨੀ ਚਂੌਕ ਤੋਂ ਅੱਗੇ ਤਕ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਹਾਦਸਿਆਂ ਤੋਂ ਬਚਾਓ ਹੋ ਸਕੇ।






