ਚੰਡੀਗੜ੍ਹ,29 ਮਾਰਚ -ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਲਈ ਚੰਡੀਗੜ੍ਹ ਵਿੱਚ ਬੰਗਲੇ ਅਲਾਟ ਕਰ ਦਿਤੇ ਗਏ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਆਮ ਰਾਜ ਪ੍ਰਬੰਧ ਵਿਭਾਗ ਸ੍ਰੀ ਵਿਵੇਕ ਪ੍ਰਤਾਪ ਸਿੰਘ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ, ਡਾ. ਬਲਜੀਤ ਕੌਰ ਨੂੰ ਸੈਕਟਰ 2 ਚੰਡੀਗੜ੍ਹ,ਡਾ. ਵਿਜੈ ਸਿੰਗਲਾ, ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬਂੈਸ, ਹਰਭਜਨ ਸਿੰਘ, ਬ੍ਰਮ ਸ਼ੰਕਰ, ਲਾਲਜੀਤ ਸਿੰਘ ਭੁੱਲਰ ਅਤੇ ਲਾਲ ਚੰਦ ਨੂੰ ਸੈਕਟਰ 39 ਚੰਡੀਗੜ੍ਹ ਵਿਚ ਬੰਗਲੇ ਅਲਾਟ ਕੀਤੇ ਗਏ ਹਨ।






