ਪਟਿਆਲਾ, 31 ਮਾਰਚ -ਸਰਕਾਰੀ ਕੰਨਿਆ ਮਲਟੀਪਰਪਜ਼ ਸੀ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੇ 12ਵੀ ਕਲਾਸ ਦੇ ਵਿਦਿਆਰਥੀਆਂ ਦੇ ਫਸਟ ਏਡ ਦੇਣ ਸਬੰਧੀ ਮੁਕਾਬਲੇ ਕਰਵਾੲ ਗਏ। ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਅਤੇ ਸਾਬਕਾ ਪ੍ਰਿੰਸੀਪਲ ਮਨਜੀਤ ਕੌਰ ਆਜ਼ਾਦ ਦੀ ਅਗਵਾਈ ਹੇਠ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੌਰਾਨ ਬਚਿਆਂ ਤੋਂ ੰ ਫਸਟ ਏਡ ਦੇਣ, ਬੇਹੋਸ਼ ਹੋਏ ਵਿਅਕਤੀ ਦੀ ਜਾਨ ਬਚਾਉਣ, ਨਕਲੀ ਸਾਹ ਦੇਣ, ਨਬਜ ਚੈਕ ਕਰਨ ਸਬੰਧੀ ਜਾਣਕਾਰੀ ਪੁਛੀ ਗਈ। ਜੇਤੂ ਬੱਚਿਆਂ ਨੂੰ ਮੈਡਲ, ਸਰਟੀਫਿਕੇ ਅਤੇ ਕਾਪੀਆਂ ਦੇ ਕੇ ਡਾ. ਰਾਕੇਸ਼, ਨੈਨਾ ਗੁਪਤਾ, ਪੁਨੀਤ ਗੁਪਤਾ, ਡਾ. ਰਿਸ਼ਮਾ ਕੋਹਾਲੀ, ਅਲਕਾ ਅਰੋੜਾ ਵਲੋਂ ਸਨਮਾਨਿਤ ਕੀਤਾ ਗਿਆ।






