ਜਿਨੇਵਾ, 4 ਅਪ੍ਰੈਲ- ਭੂਮੱਧ ਸਾਗਰ ਵਿੱਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਦੇ ਪਲਟਣ ਕਾਰਨ 90 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਮਾਮਲਿਆਂ ਦੇ ਹਾਈ ਕਮਿਸ਼ਨਰ ਫਿਲਿਪੋ ਨੇ ਦੱਸਿਆ ਕਿ ਇਸ ਘਟਨਾ ਦੇ ਸਮੇਂ ਕਿਸ਼ਤੀ ਲੀਬੀਆ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਸੀ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਭੂਮੱਧ ਸਾਗਰ ਵਿੱਚ ਇੱਕ ਹੋਰ ਤ੍ਰਸਦੀ ਵਿੱਚ 90 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ ਹਨ। ਯੂਰਪ ਨੇ ਯੂਕ੍ਰੇਨ ਤੋਂ 40 ਲੱਖ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਲਈ ਆਪਣੀ ਉਦਾਰਤਾ ਅਤੇ ਸਮਰੱਥਾ ਸਾਬਿਤ ਕਰ ਦਿੱਤੀ ਹੈ। ਹੁਣ ਇਸ ਗੱਲ ਤੇ ਤੁਰੰਤ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਨੂੰ ਸੰਕਟਗ੍ਰਸਤ ਹੋਰ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਲਈ ਕਿਵੇਂ ਲਾਗੂ ਕੀਤਾ ਜਾਵੇ ਅਤੇ ਜੋ ਇਸ ਦੇ ਦਰਵਾਜ਼ੇ ਤੇ ਦਸਤਕ ਦੇ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀ ਕਿਸ਼ਤੀ ਕਈ ਦਿਨ ਪਹਿਲਾਂ ਲੀਬੀਆ ਤੋਂ ਰਵਾਨਾ ਹੋਈ ਸੀ। ਐੱਮ. ਐੱਸ. ਈ. ਨੇ ਕਿਹਾ ਕਿ ਵਪਾਰਕ ਟੈਂਕਰ ਅਲੇਗ੍ਰੀਆ 1 ਨੇ ਸਵੇਰੇ ਸਿਰਫ਼ 4 ਵਿਅਕਤੀਆਂ ਨੂੰ ਬਚਾਉਣ ਵਿਚ ਕਾਮਯਾਬ ਹਾਸਲ ਕੀਤੀ ਹੈ। ਕਿਸ਼ਤੀ ਵਿਚ 100 ਲੋਕ ਸਵਾਰ ਸਨ। ਸਹਾਇਤਾ ਸਮੂਹ ਨੇ ਇਟਲੀ ਅਤੇ ਮਾਲਟਾ ਤੋਂ ਬਚੇ ਹੋਏ ਪ੍ਰਵਾਸੀਆਂ ਨੂੰ ਸੁਰੱਖਿਅਤ ਸਥਾਨ ਤੇ ਪਹੁੰਚਾਉਣ ਲਈ ਮਦਦ ਦੀ ਅਪੀਲ ਕੀਤੀ ਹੈ।





