ਬੁਡਾਪੇਸਟ, 5 ਅਪ੍ਰੈਲ- ਹੰਗਰੀ ਦੇ ਦੱਖਣੀ ਹਿੱਸੇ ਵਿੱਚ ਤੜਕੇ ਇੱਕ ਰੇਲਗੱਡੀ ਉਦੋਂ ਪਟੜੀ ਤੋਂ ਉਤਰ ਗਈ ਜਦੋਂ ਉਹ ਇੱਕ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।
ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 7 ਵਜੇ ਤੋਂ ਪਹਿਲਾਂ ਮਾਈਂਡਜੈਂਟ ਸ਼ਹਿਰ ਵਿੱਚ ਵਾਪਰਿਆ। ਪੁਲੀਸ ਨੇ ਦੱਸਿਆ ਕਿ ਇੱਕ ਵੈਨ ਰੇਲਵੇ ਟਰੈਕ ਤੇ ਜਾ ਰਹੀ ਸੀ, ਜਿਸ ਨੂੰ ਟਰੇਨ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੇਨ ਪਟੜੀ ਤੋਂ ਉਤਰ ਗਈ।





