ਸ਼ਿਲਾਂਗ, 18 ਅਪੈ੍ਰਲ – ਤਾਮਿਲਨਾਡੂ ਦੇ ਰਹਿਣ ਵਾਲੇ ਨੌਜਵਾਨ ਭਾਰਤੀ ਟੇਬਲ ਟੈਨਿਸ ਖਿਡਾਰੀ ਵਿਸ਼ਵ ਦੀਨਦਿਆਲਨ ਦੀ ਬੀਤੇ ਦਿਨ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੀਨਦਿਆਲਨ ਦੀ ਉਮਰ 18 ਸਾਲ ਸੀ। ਉਹ 83ਵੀਂ ਸੀਨੀਅਰ ਨੈਸ਼ਨਲ ਅਤੇ ਅੰਤਰ-ਰਾਜੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਸ਼ਿਲਾਂਗ ਜਾ ਰਹੇ ਸਨ।
ਉਹ ਆਪਣੇ ਤਿੰਨ ਸਾਥੀਆਂ ਨਾਲ ਕਾਰ ਵਿੱਚ ਗੁਹਾਟੀ ਤੋਂ ਸ਼ਿਲਾਂਗ ਜਾ ਰਹੇ ਸਨ, ਜਦੋਂ ਉਲਟ ਦਿਸ਼ਾ ਤੋਂ ਆ ਰਹੇ ਇਕ 12 ਪਹੀਆ ਟ੍ਰੇਲਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਟ੍ਰੇਲਰ ਖੱਡ ਵਿੱਚ ਡਿੱਗ ਗਿਆ। ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਇੱਕ ਬਿਆਨ ਅਨੁਸਾਰ, ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਦੀਨਦਿਆਲਨ ਨੂੰ ਨੌਂਗਪੋਹ ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉਨ੍ਹਾਂ ਦੇ ਸਾਥੀਆਂ ਵਿਚ ਸੰਤੋਸ਼ ਕੁਮਾਰ, ਅਵਿਨਾਸ਼ ਪ੍ਰਸੰਨਾਜੀ ਸ੍ਰੀਨਿਵਾਸਨ ਅਤੇ ਕਿਸ਼ੋਰ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਦੀਨਦਿਆਲਨ ਇੱਕ ਉਭਰਦੇ ਖਿਡਾਰੀ ਸਨ ਅਤੇ ਉਨ੍ਹਾਂ ਨੇ ਕਈ ਰੈਂਕਿੰਗ ਪੱਧਰ ਦੇ ਖ਼ਿਤਾਬ ਜਿੱਤੇ ਸਨ। ਉਨ੍ਹਾਂ ਨੂੰ 27 ਅਪ੍ਰੈਲ ਤੋਂ ਆਸਟਰੀਆ ਦੇ ਲਿਨਜ਼ ਵਿੱਚ ਡਬਲਿਊ. ਟੀ. ਟੀ. ਯੂਥ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨੀ ਸੀ






