ਚੰਡੀਗੜ੍ਹ, 18 ਅਪ੍ਰੈਲ – ਪੰਜਾਬ ਸੱਕਤਰੇਤ ਸਰਵਿਸੀਜ (ਰਿਟਾਇਰਡ) ਆਫੀਸਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਨਸ਼ਨਰਾਂ ਦੀਆਂ ਡੀ ਏ ਦੀਆਂ 2 ਬਕਾਇਆ ਕਿਸ਼ਤਾਂ ਜੋ ਕਿ 1.7.2021 ਅਤੇ 1.1.2022 ਤੋਂ 3 ਫੀਸਦੀ ਦੇ ਹਿਸਾਬ ਨਾਲ ਬਕਾਇਆ ਹਨ, ਤੁਰੰਤ ਰਿਲੀਜ਼ ਕੀਤੀਆਂ ਜਾਣ।
ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਕੌਰ ਭਾਟੀਆ ਅਤੇ ਜਨਰਲ ਸੱਕਤਰ ਸ਼ਿਆਮ ਲਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਾਂ/ਕਰਮਚਾਰੀਆਂ ਨੂੰ ਕੇਵਲ 28ਫੀਸਦੀ ਡੀ.ਏ ਮਿਲ ਰਿਹਾ ਹੈ ਜਦੋਂ ਕਿ ਬਾਕੀ ਰਾਜਾਂ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ/ਕਰਮਚਾਰੀਆਂ ਨੂੰ 34 ਫੀਸਦੀ ਡੀ ਏ ਮਿਲ ਰਿਹਾ ਹੈ। ਪੰਜਾਬ ਦੇ ਗੁਆਡੀ ਰਾਜਾਂ ਨੇ ਵੀ ਪੈਨਸ਼ਨਰਾਂ ਨੂੰ ਪੂਰਾ ਡੀ.ਏ ਦੇ ਦਿੱਤਾ ਹੈ ਪਰੰਤੂ ਪੰਜਾਬ ਸਰਕਾਰ ਆਪਣੇ ਪੈਨਸ਼ਨਰਾਂ/ ਕਰਮਚਾਰੀਆਂ ਨੂੰ ਡੀ ਏ ਦੇਣ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।
ਉਹਨਾਂ ਮੰਗ ਕੀਤੀ ਕਿ ਪੇ-ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨਰਾਂ ਨੂੰ ਘੱਟੋ-ਘੱਟ 2.59 ਦਾ ਮਲਟੀਫਿਕੇਸ਼ਨ ਫੈਕਟਰ ਦਿੱਤਾ ਜਾਵੇ, 1.1.2016 ਤੋਂ ਬਣਦੇ ਬਕਾਏ ਦੀ ਅਦਾਇਗੀ ਇਕ ਮੁਸ਼ਤ ਕੀਤੀ ਜਾਵੇ। ਇਸ ਮੌਕੇ ਸੁਖਦੇਵ ਸਿੰਘ, ਬੀ.ਐਸ ਸੌਢੀ, ਚੰਦਰ ਸੁਰੇਖਾ, ਮਨੋਹਰ ਸਿੰਘ ਮਕੜ ਅਤੇ ਕੁਲਦੀਪ ਸਿੰਘ ਭਾਟੀਆ ਵੀ ਹਾਜ਼ਰ ਸਨ।






