ਕੰਡਕਟਰ ਨੇ ਦੱਸਿਆ ਕਿ ਉਹ ਬਾਜਾਖਾਨਾ ਤੋਂ ਬਠਿੰਡਾ ਆ ਰਹੇ ਸੀ ਕਿ ਰਸਤੇ ਵਿੱਚੋਂ ਚੜ੍ਹੀ ਉਕਤ ਮਹਿਲਾ ਦੇ ਨਾਲ ਪਰਿਵਾਰਕ ਮੈਂਬਰ ਨੇ ਟਿਕਟ ਲੈ ਲਈ ਪ੍ਰੰਤੂ ਮਹਿਲਾ ਕੋਲ ਆਧਾਰ ਕਾਰਡ ਹੋਣ ਕਰਕੇ ਉਸ ਦੀ ਟਿਕਟ ਨਹੀਂ ਕੱਟੀ ਜਾ ਸਕਦੀ ਸੀ, ਪਰ ਟਿਕਟ ਪਹਿਲਾਂ ਹੀ ਕੱਟ ਦਿੱਤੀ ਗਈ ਸੀ ਜਦੋਂ ਟਿਕਟ ਸਬੰਧੀ ਮਹਿਲਾ ਨੂੰ ਪਤਾ ਲੱਗਿਆ ਤਾਂ ਉਸ ਨੇ ਆਧਾਰ ਕਾਰਡ ਦਿਖਾ ਕੇ ਆਪਣੇ 20 ਰੁਪਏ ਵਾਪਸ ਲੈਣ ਦੀ ਮੰਗ ਕੀਤੀ।
ਬਠਿੰਡਾ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਵੇਲੇ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਜਿਸ ਕਰਕੇ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਚ ਨਵਾਂ ਵਿਵਾਦ ਦੇਖਣ ਨੂੰ ਮਿਲਿਆ।
ਸਥਾਨਕ ਸ਼ਹਿਰ ਦੇ ਬੱਸ ਸਟੈਂਡ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਫ਼ਿਰੋਜ਼ਪੁਰ ਦੇ ਕਾਊਂਟਰ ਉਤੇ ਲੱਗੀ ਪੀਆਰਟੀਸੀ ਦੀ ਸਰਕਾਰੀ ਬੱਸ ਦੇ ਅੱਗੇ ਇੱਕ ਬਜ਼ੁਰਗ ਮਹਿਲਾ ਲੰਮੀ ਪੈ ਗਈ ਅਤੇ ਉਸ ਨੇ ਕੰਡਕਟਰ ਤੋਂ ਟਿਕਟ ਦੇ 20 ਰੁਪਏ ਵਾਪਸ ਕਰਨ ਦੀ ਮੰਗ ਕੀਤੀ,ਪ੍ਰੰਤੂ ਕੰਡਕਟਰ ਵੱਲੋਂ ਕੱਟੀ ਗਈ ਟਿਕਟ ਕੈਂਸਲ ਨਾ ਹੋਣ ਦੀ ਦੁਹਾਈ ਪਾਈ ,ਪਰ ਉਕਤ ਮਹਿਲਾ ਵਲੋਂ ਬੱਸ ਦੇ ਅੱਗੇ ਪੈ ਕੇ ਕੀਤੇ ਪ੍ਰਦਰਸ਼ਨ ਕੀਤਾ।
ਆਖਰ ਕੰਡਕਟਰ ਵੱਲੋਂ 20 ਰੁਪਏ ਵਾਪਸ ਦੇ ਕੇ ਖਹਿੜਾ ਛੁਡਵਾਇਆ ਗਿਆ। ਹਾਲਾਤ ਇਹ ਬਣ ਗਏ ਕਿ ਮੌਕੇ ਉਤੇ ਮੌਜੂਦ ਸਵਾਰੀਆਂ, ਕੰਡਕਟਰਾਂ ਤੇ ਡਰਾਈਵਰਾਂ ਵੱਲੋਂ ਵੀ ਉਕਤ ਮਹਿਲਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ ਉਤੇ ਅੜੀ ਰਹੀ। ਬਜ਼ੁਰਗ ਮਹਿਲਾ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੀ ਵੀਡੀਓ ਵੀ ਅੱਗ ਦੀ ਤਰ੍ਹਾਂ ਵਾਇਰਲ ਹੋਈ ਹੈ।
ਕੰਡਕਟਰ ਨੇ ਦੱਸਿਆ ਕਿ ਉਹ ਬਾਜਾਖਾਨਾ ਤੋਂ ਬਠਿੰਡਾ ਆ ਰਹੇ ਸੀ ਕਿ ਰਸਤੇ ਵਿੱਚੋਂ ਚੜ੍ਹੀ ਉਕਤ ਮਹਿਲਾ ਦੇ ਨਾਲ ਪਰਿਵਾਰਕ ਮੈਂਬਰ ਨੇ ਟਿਕਟ ਲੈ ਲਈ ਪ੍ਰੰਤੂ ਮਹਿਲਾ ਕੋਲ ਆਧਾਰ ਕਾਰਡ ਹੋਣ ਕਰਕੇ ਉਸ ਦੀ ਟਿਕਟ ਨਹੀਂ ਕੱਟੀ ਜਾ ਸਕਦੀ ਸੀ, ਪਰ ਟਿਕਟ ਪਹਿਲਾਂ ਹੀ ਕੱਟ ਦਿੱਤੀ ਗਈ ਸੀ ਜਦੋਂ ਟਿਕਟ ਸਬੰਧੀ ਮਹਿਲਾ ਨੂੰ ਪਤਾ ਲੱਗਿਆ ਤਾਂ ਉਸ ਨੇ ਆਧਾਰ ਕਾਰਡ ਦਿਖਾ ਕੇ ਆਪਣੇ 20 ਰੁਪਏ ਵਾਪਸ ਲੈਣ ਦੀ ਮੰਗ ਕੀਤੀ।
ਕੰਡਕਟਰ ਨੇ ਦੱਸਿਆ ਕਿ ਟਿਕਟ ਕੱਟੀ ਜਾ ਚੁੱਕੀ ਹੋਣ ਕਰਕੇ ਉਹ ਪੈਸੇ ਵਾਪਸ ਨਹੀਂ ਕਰ ਸਕਦਾ ਸੀ। ਇਸੇ ਕਰਕੇ ਗੁੱਸੇ ਵਿੱਚ ਮਹਿਲਾ ਬੱਸ ਦੇ ਅੱਗੇ ਸੜਕ ਉਤੇ ਲੰਮੀ ਪੈ ਗਈ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ, ਜਿਸ ਕਰਕੇ ਉਸ ਨੇ 20 ਰੁਪਏ ਵਾਪਸ ਕਰ ਕੇ ਮਹਿਲਾ ਦੇ ਗੁੱਸੇ ਨੂੰ ਸ਼ਾਂਤ ਕੀਤਾ।
ਮੌਕੇ ਉਤੇ ਮੌਜੂਦ ਪੀਆਰਟੀਸੀ ਆਗੂ ਪਾਲਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਹੈ। ਭਾਵੇਂ ਇਹ ਫ਼ੈਸਲਾ ਸਰਕਾਰ ਨੇ ਆਪਣੇ ਪੱਧਰ ਉਤੇ ਲਿਆ ਹੈ ਪਰ ਇਸ ਨਾਲ ਕੰਡਕਟਰਾਂ ਤੇ ਡਰਾਈਵਰਾਂ ਲਈ ਮੁਸੀਬਤ ਵੀ ਖੜ੍ਹੀ ਕੀਤੀ ਹੈ ਜਿਸ ਬਾਰੇ ਸਰਕਾਰ ਨੂੰ ਸੋਚਣ ਦੀ ਲੋੜ ਹੈ ।