PSEB 12th Result 2022 Declared : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2021-22 ਨਾਲ ਸਬੰਧਤ ਬਾਰ੍ਹਵੀਂ ਜਮਾਤ ਨਾਲ ਸੰਬਧਤ ਟਰਮ-1 ਦੀਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ।ਹਾਲਾਂ ਇਹ ਨਤੀਜਾ ਅੰਸ਼ਿਕ ਰੂਪ `ਚ ਐਲਾਨਿਆ ਗਿਆ ਹੈ ਜਿਸ ਬਾਰੇ ਪੂਰਨ ਵੇਰਵੇ ਪੂਰੀਆਂ ਪ੍ਰੀਖਿਆਵਾਂ ਦੇ ਅੰਕ ਜੋੜਨ ਤੋਂ ਬਾਅਦ ਮਿਲਣਗੇ।
ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਪ੍ਰੀਖਿਆਵਾਂ `ਚ ਕਰੀਬ ਸਾਢੇ 3 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਦਾ ਪੂਰਨ ਨਤੀਜਾ ਟਰਮ-2 ਦੇ ਇਮਤਿਹਾਨਾਂ ਦੇ ਪੂਰੇ ਪੇਪਰ ਹੋਣ ਤੋਂ ਬਾਅਦ ਘੋਸ਼ਿਤ ਕੀਤਾ ਜਾਵੇਗ।ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੇ ਨਤੀਜੇ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਨਤੀਜੇ ਬਾਰੇ ਸਕੂਲ ਮੁੱਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਹ ਸਕੂਲ ਦੀ ਲਾਗਇਨ ਆਈਡੀ `ਤੇ ਦਿੱਤੇ ਗਏ ਪਾਸਵਰਡ ਨਾਲ ਦੇਖ ਸਕਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੀਖਿਆਵਾਂ ਦੇ ਸਿਰਫ਼ ਨੰਬਰ ਹੀ ਘੋਸ਼ਿਤ ਕੀਤੇ ਗਏ ਹਨ ਪਰ ਵਿਦਿਆਰਥੀਆਂ ਨੂੰ ਫੇਲ੍ਹ ਜਾਂ ਪਾਸ ਦੇ ਕਿਸੇ ਵਰਗ `ਚ ਨਹੀਂ ਰੱਖਿਆ ਗਿਆ।
ਉਨ੍ਹਾਂ ਕਿਹਾ, ਕਿਉਂਜੋ ਟਰਮ-2 ਦੀਆਂ ਪ੍ਰੀਖਿਆਵਾਂ ਦਾ ਨਤੀਜਾ ਹਾਲੇ ਆਉਣਾਂ ਹੈ ਤੇ ਇਨ੍ਹਾਂ ਪ੍ਰੀਖਿਆਵਾਂ ਦੇ ਨੰਬਰ ਉਨ੍ਹਾਂ `ਚ ਜਮ੍ਹਾਂ ਹੋਣੇ ਹਨ।ਬੋਰਡ ਨੇ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਲਾਗਇਨ ਆਈਡੀ ਤੇ ਪਾਸਵਰਡ ਭਰਨ ਉਪਰੰਤ ਪ੍ਰਤੀ ਵਿਦਿਆਰਥੀ ਦੇ ਨੰਬਰ ਦੇ ਨੰਬਰਾਂ ਦੇ ਵੇਰਵੇ ਪ੍ਰਿੰਟ ਕੀਤੇ ਜਾ ਸਕਦੇ ਹਨ।ਡਾ ਯੋਗਰਾਜ ਨੇ ਅੱਗੇ ਦੱਸਿਆ ਕਿ ਉਹ ਵਿਦਿਆਰਥੀ ਜਿਹੜੇ ਦਸੰਬਰ ਮਹੀਨੇ `ਚ ਕਿਸੇ ਕਾਰਨ ਕਰਕੇ ਟਰਮ-1 ਦੀ ਪ੍ਰੀਖਿਆ ਨਹੀਂ ਦੇ ਸਕੇ ਸਨ ਉਨ੍ਹਾਂ ਦਾ ਨਤੀਜਾ ਵੀ ਸਕੂਲ ਦੀ ਆਈਡੀ ਤੇ ਸ਼ੇਅਰ ਕਰ ਦਿੱਤਾ ਗਿਆ ਹੈ।






