ਰੋਪੜ : ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਠੇਕੇਦਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਠੇਕੇਦਾਰ ਇਕਬਾਲ ਸਿੰਘ ਸਾਲਾਪੁਰ ਦੀ ਗ੍ਰਿਫ਼ਤਾਰੀ ਹੋਈ ਹੈ। ਇਹ ਅਕਸਰ ਚਰਨਜੀਤ ਚੰਨੀ ਨਾਲ ਨਜ਼ਰ ਆਉਂਦਾ ਸੀ। ਅਦਾਲਤ ਨੇ ਨਿਆਂਇਕ ਹਿਰਾਸਤ ‘ਚ ਭੇਜਿਆ ਹੈ। 22 ਜਨਵਰੀ ਨੂੰ ਚਮਕੌਰ ਸਾਹਿਬ ‘ਚ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਹੋਇਆ ਸੀ।






