ਚੰਡੀਗੜ੍ਹ – ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ‘ਚ ਭਾਰਤੀ ਮਸਲਿਆਂ ਬਾਰੇ ਹਾਈ ਕਮਿਸ਼ਨਰ @HCCanInd ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸੀ ਐਮ ਮਾਨ ਨੇ ਕੈਨੇਡਾ ਵਿੱਚ ਬੈਠੇ ਪੰਜਾਬ ਦੇ ਗੈਂਗਸਟਰਾਂ ਦਾ ਮੁੱਦਾ ਚੁਕਿਆ।
ਇਸ ਦੌਰਾਨ ਭਗਵੰਤ ਮਾਨ ਨੇ ਚਰਚਾ ਕਰਦਿਆ ਕਿਹਾ ਕਿ ਜਿਹੜੇ ਗੈਂਗਸਟਰ ਕੈਨੇਡਾ ਬੈਠੇ ਪੰਜਾਬ ਦਾ ਮਾਹੌਲ ਖ਼ਰਾਬ ਕਰਦੇ ਹਨ, ਉਨ੍ਹਾਂ ਨੂੰ ਕਿਸੇ ਤਰੀਕੇ ਫੜ੍ਹ ਕੇ ਪੰਜਾਬ ਲਿਆਇਆ ਜਾ ਸਕੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਮੇਰੀ ਮੰਗ ‘ਤੇ ਗੌਰ ਫ਼ਰਮਾਉਂਦਿਆਂ ਜਲਦ ਹੱਲ ਦਾ ਭਰੋਸਾ ਦਿੱਤਾ ਹੈ।






