ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਾਰ ਪੇਪਰ ਲੈੱਸ ਬਜਟ ਪੇਸ਼ ਕੀਤੇ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਰਕਾਰ ਨੇ 20 ਲੱਖ ਰੁਪਏ ਬਚਾਏ ਹਨ।
ਉਧਰ, ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਸਰਕਾਰ ਉਤੇ ਤੰਜ ਕੱਸਦੇ ਹੋਏ ਆਖਿਆ ਹੈ ਕਿ ਸਰਕਾਰ ਨੇ ਪੇਪਰ ਲੈੱਸ ਬਜਟ ਪੇਸ਼ ਕਰਕੇ 20 ਲੱਖ ਰੁਪਏ ਬਚਾਏ ਹਨ ਪਰ ਅਖਬਾਰਾਂ ਵਿਚ ਆਪਣੀ ਮਸ਼ਹੂਰੀ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਛਪਵਾ ਲਏ।
ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਵੱਖ-ਵੱਖ ਅਖਬਾਰਾਂ ਉਤੇ ਛਪੇ ਇਸ਼ਤਿਹਾਰਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪੇਪਰ ਲੈੱਸ ਬਜਟ ਨਾਲ 20 ਲੱਖ ਰੁਪਏ ਬਚਾ ਕੇ ਅਖਬਾਰਾਂ ਦੇ ਇਸ਼ਤਿਹਾਰ ‘ਤੇ ਲੱਖਾਂ ਕਰੋੜਾਂ ਰੁਪਈਏ ਉਡਾਉਣ ਦਾ ਪੰਜਾਬ ਸਰਕਾਰ ਦਾ ‘ਵੱਡਾ ਫ਼ੈਸਲਾ’ ਤੇ “ਇਤਿਹਾਸਕ” ਫੈਸਲਾ , ਅਜੇ ਕੱਲ੍ਹ ਈ ਲੋਕਾਂ ਦੱਸਿਆਂ ਵੀ ਭਾਈ ਬੰਦੇ ਬਣਜੋ, ਲੋਕਾਂ ਨੂੰ ਬਹੁਤ ਆਸਾਂ ਨੇ,
ਇਹ ਆਸਾਂ ਥੁੱਕ ਦੇ ਬੜੇ ਪਕਾ ਕੇ ਨੀ ਪੂਰੀਆਂ ਹੋਣੀਆ, ਬਾਕੀ ਅੱਜ ਕੱਲ੍ਹ ਮੀਡੀਆ ਮੈਨਿਜ ਨਹੀਂ ਹੋ ਪਾਏਗਾ, ਕਿਉਕਿ ਹਰ ਵਿਅਕਤੀ ਹੀ ਮੀਡੀਆ ਬਣ ਚੁੱਕਾ ਹੈ। ਭਾਵ ਕਿ ਵੱਡੇ ਪੱਤਰਕਾਰੀ ਘਰਾਣਿਆਂ ਦੇ ਮੁਕਾਬਲਤਨ ਲੋਕ ਪੱਖੀ ਸਿਟੀਜਨ ਜਰਨਲਿਜਮ ਹੋ ਰਿਹਾ ਹੈ।
ਸੋ ਕੰਮ ਕਰੋ, ਪੰਜਾਬ ਦੀ ਗੱਲ ਕਰੋ, ਟਾਕੀ ‘ਚੋਂ ਲਮਕਣਾ ਬੰਦ ਕਰੋ, ਰਾਘਵ ਚੱਢੇ ਨੂੰ ਵਿਦਾ ਕਰੋ, ਪੰਜਾਬ ਪ੍ਰਸਤ ਬਣੋ’






