
ਚੀਨ ਵਿੱਚ 16 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ। 2022 ਵਿੱਚ ਹੋਈਆਂ ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੰਜਨੀਅਰਿੰਗ ਦੀ ਡਿਗਰੀ ਵਾਲੇ ਨੌਜਵਾਨ ਹੁਣ ਸਰਕਾਰੀ ਦਫ਼ਤਰਾਂ ਵਿੱਚ ਬਾਬੂ ਬਣਨ ਲਈ ਮਜਬੂਰ ਹਨ। ਕਰੀਬ 1.5 ਕਰੋੜ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਲਈ ਅਪਲਾਈ ਕੀਤਾ ਹੈ।

ਸੰਭਾਵਨਾ ਹੈ ਕਿ ਇਸ ਸਾਲ ਚੀਨ ਵਿੱਚ ਨੌਕਰੀ ਦੇ ਖੇਤਰ ਵਿੱਚ ਆਉਣ ਵਾਲੇ ਨਵੇਂ ਡਿਗਰੀ ਹੋਲਡਰ ਵਿਦਿਆਰਥੀਆਂ ਦੀ ਗਿਣਤੀ 1.2 ਕਰੋੜ ਹੈ। ਕੋਰੋਨਾ ਦੇ ਸਮੇਂ, ਸਰਕਾਰ ਦੀਆਂ ਸਖਤ ਨੀਤੀਆਂ ਕਾਰਨ ਕਈ ਕੰਪਨੀਆਂ ਵਿੱਚ ਕਰਮਚਾਰੀਆਂ ਦੀ ਛਾਂਟੀ ਹੋਈ ਸੀ। ਇਸ ਕਾਰਨ ਕਈ ਲੋਕ ਸੜਕ ‘ਤੇ ਆ ਗਏ। ਇਸ ਦੇ ਨਾਲ ਹੀ ਰੀਅਲ ਅਸਟੇਟ ਅਤੇ ਸਿੱਖਿਆ ਨਾਲ ਜੁੜੀਆਂ ਕੰਪਨੀਆਂ ਵੀ ਸਰਕਾਰੀ ਨੀਤੀਆਂ ਤੋਂ ਪ੍ਰਭਾਵਿਤ ਹੋਈਆਂ ਹਨ।

ਇਸ ਸਾਲ 1.76 ਕਰੋੜ ਕਾਲਜ ਗ੍ਰੈਜੂਏਟ ਸਾਹਮਣੇ ਆਏ ਹਨ, ਜਿਸ ਕਾਰਨ ਨੌਕਰੀਆਂ ਦਾ ਸੰਕਟ ਪੈਦਾ ਹੋ ਗਿਆ ਹੈ। ਚੀਨ ਵਿੱਚ ਕਰੀਬ 8 ਕਰੋੜ ਨੌਜਵਾਨ ਬੇਰੁਜ਼ਗਾਰ ਹਨ।

ਬੀਜਿੰਗ ਦੀ ਸਿੰਹੁਆ ਯੂਨੀਵਰਸਿਟੀ ਦੇ ਪ੍ਰੋਫੈਸਰ ਝੇਂਗ ਯੂਹੁਆਂਗ ਨੇ ਕਿਹਾ ਕਿ 2022 ਚੀਨ ਲਈ ਮੁਸ਼ਕਲ ਸਾਲ ਹੈ। ਝੇਂਗ ਮੁਤਾਬਕ 2022 ਦੀ ਪਹਿਲੀ ਤਿਮਾਹੀ ‘ਚ ਚੀਨ ‘ਚ 4.60 ਲੱਖ ਕੰਪਨੀਆਂ ਬੰਦ ਹੋ ਚੁੱਕੀਆਂ ਹਨ। 31 ਲੱਖ ਕਾਰੋਬਾਰੀ ਪਰਿਵਾਰ ਦੀਵਾਲੀਆ ਹੋ ਗਏ ਹਨ।

ਹਾਲ ਹੀ ਵਿਚ ਚੀਨ ‘ਚ ਕਈ ਬੈਂਕਾਂ ਤੋਂ ਪੈਸੇ ਕਢਵਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬੈਂਕ ਆਫ ਚਾਈਨਾ ਦਾ ਕਹਿਣਾ ਹੈ ਕਿ ਇੱਥੇ ਜਮ੍ਹਾ ਪੈਸਾ ਨਿਵੇਸ਼ ਹੈ। ਇਸ ਨੂੰ ਕੱਢਿਆ ਨਹੀਂ ਜਾ ਸਕਦਾ। ਇਸ ਫੈਸਲੇ ਦੇ ਖਿਲਾਫ ਚੀਨ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਚੀਨ ਦੀ ਕਮਿਊਨਿਸਟ ਸਰਕਾਰ ਨੇ ਲੋਕਾਂ ਨੂੰ ਪੈਸੇ ਕਢਵਾਉਣ ਤੋਂ ਰੋਕਣ ਲਈ ਵੱਡੀ ਗਿਣਤੀ ਵਿੱਚ ਫੌਜ ਦੇ ਟੈਂਕ ਸੜਕਾਂ ‘ਤੇ ਉਤਾਰ ਦਿੱਤੇ ਹਨ।






