ਨਿਊਯਾਰਕ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿਚ ਹੋ ਰਹੇ ਘਰੇਲੂ ਅਤਿਆਚਾਰ ਦੀ ਭੇਂਟ ਚੜੀ ਇਕ ਪੰਜਾਬੀ ਕੁੜੀ ਮਨਦੀਪ ਕੌਰ ਨੇ ਆਤਮ ਹੱਤਿਆ ਕਰ ਲਈ। ਇਹ ਮ੍ਰਿਤਕ ਮਨਪ੍ਰੀਤ ਕੌਰ ਦਾ ਪਤੀ ਰਣਜੋਧਬੀਰ ਸਿੰਘ ਸੰਧੂ ਹੈ, ਜਿਸ ਨੇ ਘਰੇਲੂ ਹਿੰਸਾ ਕਾਰਨ ਆਪਣੀ ਜਾਨ ਲੈ ਲਈ। ਮਨਦੀਪ ਦੀ ਉਮਰ ਸਿਰਫ 30 ਸਾਲ ਸੀ ਅਤੇ ਉਹ ਆਪਣੇ ਪਿੱਛੇ 4 ਅਤੇ 6 ਸਾਲ ਦੀਆਂ ਦੋ ਧੀਆਂ ਛੱਡ ਗਈ ਫਿਲਹਾਲ ਰਣਜੋਧਬੀਰ ਸਿੰਘ ਸੰਧੂ ਕਿਸੇ ਵੀ ਜਾਂਚ ਤੋਂ ਬਚਣ ਲਈ ਮਨਦੀਪ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰ ਰਹੇ ਹਨ ਪਰ ਮਨਦੀਪ ਦੇ ਮਾਤਾ ਪਿਤਾ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸ ਕੇਸ ਸਬੰਧੀ ਕਿਸੇ ਕੋਲ ਵੀ ਵਧੇਰੇ ਜਾਣਕਾਰੀ ਹੋਵੇ ਤਾਂ ਉਹ 917-18-044, ਤੇ ਕਾਲ ਕਰਕੇ ਦਸੋ ਤਾਂ ਕਿ ਇਸ ਦਹਿੰਦੇ ਨੂੰ ਬਣਦੀ ਸਜਾ ਦਿਵਾਈ ਜਾ ਸਕੇ। ਇਸ ਵਹਿੰਦੇ ਨੇ ਮਨਦੀਪ ਕੌਰ ਦੀ ਕਈ ਵਾਰ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਜਿਸ ਦੀਆਂ ਕਹਾਣੀ ਇਹ ਤਸਵੀਰਾਂ ਬਿਆਨ ਕਰਦੀਆਂ ਹਨ।ਜ਼ਿਕਰਯੋਗ ਹੈ ਕਿ ਮਾਤਾ ਪਿਤਾ ਆਪਣੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵਿਚ ਵਿਆਹ ਕਰਵਾ ਕੇ ਭੇਜ ਤਾਂ ਦਿੰਦੇ ਹਨ ਪਰ ਇਹ ਕੁੜੀਆਂ ਆਪਣੇ ਸਭਿਆਚਾਰ ਅਤੇ ਆਪਣੇ ਮਾਤਾ ਪਿਤਾ ਦੀ ਖੁਸੀ ਲਈ ਅਜਿਹੇ ਦਰਿੰਦਿਆਂ ਦ ਜਲਮ ਸਹਿਦੀਆਂ ਰਹਿੰਦੀਆਂ ਹਨ ਤੇ ਆਪਣੇ ਮਾਤਾ ਪਿਤਾ ਤੱਕ ਨੂੰ ਆਪਣੇ ਉਤੇ ਹੋ ਰਹੇ ਜ਼ੁਲਮ ਭਾਰ ਨਹੀਂ ਦਸਦੀਆਂ ਅਤੇ ਨਾ ਹੀ ਇਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੇ ਕਾਨੂੰਨ ਬਾਰੇ ਕੁਝ ਪਤਾ ਹੁੰਦਾ ਹੈ ਜਿਸ ਕਰਕੇ ਇਹ ਜ਼ੁਲਮ ਸਹਿਦੀਆਂ ਰਹਿੰਦੀਆਂ ਹਨ ਤੇ ਅੰਤ ਵਿਚ ਇਨ੍ਹਾਂ ਨੂੰ ਆਪਣੇ ਜੀਵਨ ਲੀਲਾ ਖਤਮ ਆਪਣੇ ਆਪ ਨੂੰ ਖਤਮ ਕਰਨਾ ਬਹੁਤ ਹੀ ਅਸਾਨ ਲਗਦਾ ਹੈ ਤੇ ਇਹ ਖੁਦਕੁਸ਼ੀ ਦਾ ਰਾਹ ਅਪਨਾ ਲੈਂਦੀਆਂ ਹਨ।
ਅਸੀਂ ਸਮੂਹ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਇਸ ਕੇਸ ਦੇ ਮੁਤੱਲਕ ਕਿਸੇ ਨੂੰ ਕਿਸੇ ਵੀ ਤਰਾਂ ਦੀ ਜਾਣਕਾਰੀ ਹੋਵੇ ਤਾਂ ਉਹ ਸਾਡੇ ਨਾਲ ਉਪਰ ਦਿੱਤੇ ਨੰਬਰ ਤੇ ਸਾਂਝੀ ਕਰੋ। ਅਜਿਹਾ ਦਰਿੰਦਾ ਕਿਸੇ ਵੀ ਹਾਲਤ ਵਿਚ ਬੱਚ ਕੇ ਜਾਣਾ ਨਹੀਂ ਚਾਹੀਦਾ, ਇਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਣੀ ਚਾਹੀਦਾ ਹੈ ਇਸ ਲਈ 917-418-0234 ਨੰਬਰ ਤੇ ਸੰਪਰਕ ਕਰੋ।






