ਚੰਡੀਗੜ੍ਹ: Accident in Ludhiana: ਲੁਧਿਆਣਾ-ਚੰਡੀਗੜ੍ਹ ਰੋਡ ਉਪਰ ਫੋਰਟਿਸ ਹਸਪਤਾਲ ਨਜਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਪਰਿਵਾਰ ਦੇ 5 ਜੀਆਂ ਦੀ ਮੌਤ (5 Killed in Road Accident) ਹੋ ਗਈ ਹੈ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 3 ਬੱਚੇ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕਾਰ ਚਾਲਕ ਰਾਜੇਸ਼ ਕੁਮਾਰ ਆਪਣੀ 5 ਸਾਲਾ ਧੀ ਜੈਸਮੀਨ ਕੌਰ ਅਤੇ ਪ੍ਰਤਾਪ ਨਗਰ ਵਿੱਚ ਰਹਿ ਰਹੀ ਆਪਣੀ ਸਾਲੀ ਤੇ ਉਸ ਦੀਆਂ ਧੀਆਂ 3 ਸਾਲਾ ਖੁਸ਼ੀ ਅਤੇ 5 ਸਾਲਾ ਮਾਹੀ ਨਾਲ ਜਾ ਰਿਹਾ ਸੀ।






