ਅਮਰੀਕਾ ਦੀ ਨੌਰਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਪੁਲਿਸ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਆਪਣੀ ਮਰਿਆਦਾ ਅਨੁਸਾਰ ਮੁਤਾਬਕ ਸਿਰੀ ਸਾਹਿਬ ਪਾ ਕੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਪਹੁੰਚਿਆ ਸੀ, ਪਰ ਉਥੇ ਹਾਜ਼ਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸਿਰੀ ਸਾਹਿਬ ਉਤਾਰਨ ਲਈ ਕਿਹਾ ਗਿਆ।
ਇਸ ’ਤੇ ਸਿੱਖ ਨੌਜਵਾਨ ਨੇ ਉਥੇ ਮੌਜੂਦ ਵਰਦੀਧਾਰੀ ਪੁਲੀਸ ਅਧਿਕਾਰੀ ਨੂੰ ਕਿਹਾ ਕਿ ਇਹ ਇਹ ਕਕਾਰ ਉਨ੍ਹਾਂ ਦੇ ਧਰਮ ਦੀ ਨਿਸ਼ਾਨੀ ਹੈ। ਉਹ ਇਸਨੂੰ ਉਤਾਰ ਨਹੀਂ ਸਕਦਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਖੁਦ ਸਿੱਖ ਵਿਦਿਆਰਥੀ ਵੱਲੋਂ ਪਾਈ ਕਿਰਪਾਨ ਨੂੰ ਉਤਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਸਿੱਖ ਨੌਜਵਾਨ ਬੜੀ ਨਿਮਰਤਾ ਨਾਲ ਕਿਹਾ ਕਿ ਇਸ ਨੂੰ ਹੱਥ ਨਾ ਲਗਾਓ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਰਪਾਨ ਨਾ ਉਤਾਰੀ ਤਾਂ ਤੁਹਾਨੂੰ ਹੱਥਕੜੀ ਲਾਉਣੀ ਪਵੇਗੀ।
Despite numerous global campaigns to create awareness about Sikh Kakaars, it’s disheartening to see the Campus Police at University of North Carolina detain a Sikh youth for his Kirpan. I condemn the discriminatory attitude of University authorities towards Sikh students. @UNC pic.twitter.com/10UkIZ3WT8
— Manjinder Singh Sirsa (@mssirsa) September 24, 2022
ਇਸ ਤੋਂ ਬਾਅਦ ਸਿੱਖ ਨੌਜਵਾਨ ਸੋਫ਼ੇ ਤੋਂ ਉੱਠ ਕੇ ਆਪਣੇ ਹੱਥੀਂ ਹੱਥ ਮੋੜ ਲੈਂਦਾ ਹੈ। ਪੁਲਿਸ ਅਫਸਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਹਥਕੜੀਆਂ ਪਾ ਕੇ ਆਪਣੇ ਨਾਲ ਲੈ ਜਾਂਦਾ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸਿੱਖ ਜਗਤ ‘ਚ ਭਾਰੀ ਰੋਸ ਹੈ। ਅਮਰੀਕੀ ਪੁਲਿਸ ਅਧਿਕਾਰੀ ਦੇ ਇਸ ਤਰ੍ਹਾਂ ਦੇ ਵਤੀਰੇ ਦੀ ਸਿੱਖ ਸੰਗਤਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀਡੀਓ ਵੀ ਟਵੀਟ ਕਰਕੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ।






