PU Student Union Election: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਅਤੇ ਸ਼ਹਿਰ ਦੇ ਹੋਰ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਮੰਗਲਵਾਰ ਨੂੰ ਸਮਾਪਤ ਹੋ ਗਈ ਹੈ। ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪ੍ਰਧਾਨ ਦੇ ਅਹੁਦੇ ਲਈ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਵਿੱਚ CYSS ਵਿਦਿਆਰਥੀ ਸੰਗਠਨ ਨੂੰ ਸਭ ਤੋਂ ਵੱਧ 71 ਵੋਟਾਂ ਮਿਲੀਆਂ, ਪਰ ਦੂਜੇ ਗੇੜ ਵਿੱਚ NSUI ਅੱਗੇ ਸੀ। ਹੁਣ ਫਿਰ CYSS ਉਮੀਦਵਾਰ 468 ਵੋਟਾਂ ਲੈ ਕੇ ਪਹਿਲੇ ਸਥਾਨ ‘ਤੇ ਆ ਗਿਆ ਹੈ। ਦੂਜੇ ਨੰਬਰ ‘ਤੇ ਰਹੀ NSUI ਨੂੰ ਹੁਣ ਤੱਕ 388 ਵੋਟਾਂ ਮਿਲੀਆਂ ਹਨ। ਏਬੀਵੀਪੀ 375 ਵੋਟਾਂ ਨਾਲ ਤੀਜੇ ਨੰਬਰ ‘ਤੇ ਹੈ ਅਤੇ ਐੱਸਐੱਫਐੱਸ 308 ਵੋਟਾਂ ਨਾਲ ਚੌਥੇ ਨੰਬਰ ‘ਤੇ ਹੈ।
ਗੁਰੂ ਗੋਬਿੰਦ ਸਿੰਘ ਮਹਿਲਾ ਕਾਲਜ, ਸੈਕਟਰ 26 ਵਿੱਚ ਈਸ਼ਾ ਮੌਦਗਿਲ (ਬੀ.ਕਾਮ ਤੀਜੀ) ਨੂੰ ਪ੍ਰਧਾਨ ਚੁਣਿਆ ਗਿਆ ਹੈ। ਤਰਨਜੀਤ ਕੌਰ (ਬੀ. ਸੀ. ਏ. III) ਮੀਤ ਪ੍ਰਧਾਨ, ਸੋਨੀ (ਬੀ. ਏ. III) ਸਕੱਤਰ ਅਤੇ ਤਨੀਸ਼ਾ ਸੇਠੀ (ਬੀ. ਕਾਮ II) ਸੰਯੁਕਤ ਸਕੱਤਰ ਚੁਣੀ ਗਈ। ਸਾਰੇ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ। ਖਾਲਸਾ ਕਾਲਜ ਦੇ ਪ੍ਰਧਾਨ ਦੀ ਚੋਣ ਸੀਐਸਐਫ ਦੇ ਪ੍ਰਗਟ ਸਿੰਘ ਨੇ ਜਿੱਤੀ ਹੈ। ਇਸ ਦੇ ਨਾਲ ਹੀ ਗੌਤਮ ਸਹੋਤਾ ਸਰਕਾਰੀ ਕਾਲਜ 46 ਦੇ ਮੁਖੀ ਬਣ ਗਏ ਹਨ।
ਐਸਡੀ ਕਾਲਜ ਸੈਕਟਰ 32 ਵਿੱਚ ਭਾਜਪਾ ਆਗੂ ਪੱਪੂ ਸ਼ੁਕਲਾ ਦੇ ਪੁੱਤਰ ਰਿਤਿਕ ਨੂੰ ਹਰਾ ਕੇ ਐਸਓਆਈ ਪਾਰਟੀ ਦੇ ਗੁਰਬਾਜ ਸਿੰਘ ਪ੍ਰਧਾਨ ਚੁਣੇ ਗਏ ਹਨ। ਇਸੇ ਤਰ੍ਹਾਂ ਐਸਆਈਓ ਦੇ ਹਿਮਾਂਸ਼ੂ ਅਰੋੜਾ ਨੂੰ ਸੈਕਟਰ 11 ਦੇ PGGC ਵਿੱਚ ਪ੍ਰਧਾਨ ਬਣੇ ਹਨ। ਗੌਤਮ ਸਹੋਤਾ ਸਰਕਾਰੀ ਕਾਲਜ 46 ਦੇ ਪ੍ਰਧਾਨ ਬਣੇ ਹਨ।






