ਚੰਡੀਗੜ੍ਹ- ਅੱਜ ਪੰਜਾਬ ਰੋਡਵੇਜ਼/ਪਨਬਸ /ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਪੰਜਾਬ ਭਵਨ ਚ ਮਾਨਯੋਗ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਪੰਜਾਬ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਵਿਕਾਸ ਗਰਗ ਅਤੇ ਪਨਬਸ ਮਨੇਜਿੰਗ ਡਰੈਕਟਰ ਪੀ ਆਰ ਟੀ ਸੀ , ਜਰਨਲ ਮਨੇਜਰ,ਮਨੇਜਮੈਂਟ ਨਾਲ ਚੰਡੀਗੜ੍ਹ ਵਿਖੇ ਹੋਈ । ਜੱਥੇਬੰਦੀ ਵੱਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ , ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ, ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਹਾਜਰ ਹੋਏ। ਮੀਟਿੰਗ ਵਿੱਚ ਜ਼ੋ ਮੰਗਾਂ ਤੇ ਗੱਲਬਾਤ ਕੀਤੀ ।
ਉਨ੍ਹਾਂ ਦੱਸਿਆ ਕਿ ਕੰਟਰੈਕਟ ਤੇ ਆਉਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਤੇ ਗੱਲ ਬਾਤ ਕੀਤੀ ਤੇ ਨਾਲ ਦੇ ਸੂਬੇ ਹਰਿਆਣਾ ਤੇ ਹਿਮਾਚਲ ਦੇ ਵਿੱਚ ਕੱਚੇ ਮੁਲਾਜ਼ਮਾਂ ਤੋਂ ਪੱਕੇ ਕਰਨ ਦਾ ਹਵਾਲੇ ਦਿੱਤੇ ਗਏ । ਪਰ ਸਰਕਾਰ ਵੱਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ ਤੇ ਟਰਾਂਸਪੋਰਟ ਮੰਤਰੀ ਅਤੇ ਸੈਕਟਰੀ ਟ੍ਰਾਂਸਪੋਰਟ ਪੱਲਾ ਝਾੜਦੇ ਰਹੇ। ਇਸ ਮੰਗ ਤੇ ਵੀ ਕੋਈ ਸਹਿਮਤੀ ਨਹੀਂ ਦਿੱਤੀ
ਕੰਡੀਸ਼ਨਾ ਲਾ ਕੇ ਕੱਢੇ ਮੁਲਾਜਮਾਂ ਦੀ ਗਲਬਾਤ ਕੀਤੀ ਗਈ ਕਿ ਉਹਨਾਂ ਨੂੰ ਬਹਾਲ ਕੀਤੀ ਜਾਵੇ ਤੇ ਠੇਕੇਦਾਰੀ ਸਿਸਟਮ ਤਹਿਤ ਭਰਤੀ ਬੰਦ ਕੀਤੀ ਜਾਵੇ । ਮੁੱਖ ਮੰਤਰੀ ਪੰਜਾਬ ਵੱਲੋਂ ਬਿਆਨ ਵੀ੍ ਦਿੱਤੇ ਜਾ ਰਹੇ ਹਨ ਕਿ ਠੇਕੇਦਾਰੀ ਸਿਸਟਮ ਬੰਦਾ ਕੀਤਾ ਜਾਵੇਗਾ ,ਪਰ ਹੁਣ ਸਰਕਾਰ ਆਪਣੇ ਚਹੇਤਿਆਂ ਨੂੰ ਟੈਂਡਰ ਦੇ ਕੇ ਮਹਿਕਮੇ ਦੀ ਲੁਟ ਤੇ ਨੌਜਵਾਨਾਂ ਦਾ ਘੱਟ ਤਨਖਾਹ ਤੇ ਸ਼ੋਸ਼ਣ ਕਰਨਾ ਚਹੁੰਦੀ ਹੈ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਕੱਢੇ ਮੁਲਾਜਮਾ ਨੂੰ ਬਹਾਲ ਕੀਤਾ ਜਾਵੇ ਤੇ ਨਵੀਂ ਭਰਤੀ ਕਿਸੇ ਪ੍ਰਕਿਰਿਆ ਰਾਹੀਂ ਕੀਤੀ ਜਾਵੇ । ਟਰਾਂਸਪੋਰਟ ਮੰਤਰੀ ਤੇ ਟਰਾਂਸਪੋਰਟ ਸੈਕਟਰੀ ਵੱਲੋਂ ਇਸ ਮੱਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਤੇ ਬਹਾਲੀ ਤੇ ਨਾਂਹ ਨੁੱਕਰ ਹੀ ਕੀਤੀ ਗਈ।
ਪੀ ਆਰ ਟੀ ਸੀ ਦੇ ਵਿੱਚ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮ ਨੂੰ ਬਰਾਬਰ ਤਨਖਾਹ ਦਿੱਤੀ ਜਾਵੇ ਤਾਂ ਜ਼ੋ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਥੌੜਾ ਸੌਖੇ ਤਰੀਕੇ ਨਾਲ ਚੱਲ ਸਕੇ ਪਰ ਸਰਕਾਰ ਵੱਲੋਂ ਕਿਹਾ ਗਿਆ ਕਿ ਸਰਕਾਰ ਕੋਲ ਪੈਸਾ ਨਹੀਂ ਹੈ ਜਿਸ ਕਰਕੇ ਤਨਖਾਹ ਦੇ ਵਿੱਚ ਵਾਧਾ ਵੀ ਨਹੀਂ ਕਰ ਸਕਦੇ ।
ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਪੀ, ਆਰ, ਟੀ, ਸੀ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਨਾ ਪਾਈਆਂ ਜਾਣ ਤਾਂ ਜ਼ੋ ਮਹਿਕਮੇ ਦੀ ਹੋਣ ਵਾਲੀ ਲੁਟ ਨੂੰ ਰੋਕਿਆ ਜਾ ਸਕਦਾ ਹੈ। ਵਿਭਾਗ ਦੀਆਂ ਆਪਣੀਆਂ ਬੱਸਾਂ ਪਾ ਕੇ ਬੱਸਾਂ ਦੇ ਫਲੀਟ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਪ੍ਰਾਈਵੇਟ ਘਰਾਣੇ ਤੋਂ ਹੋਣ ਵਾਲੀ ਲੁਟ ਤੋਂ ਵਿਭਾਗ ਨੂੰ ਬਚਾਇਆ ਜਾਵੇ , ਪਰ ਸਰਕਾਰ ਆਪਣੇ ਚਹੇਤਿਆਂ ਦੀਆਂ ਬੱਸਾਂ ਪਵਾ ਕੇ ਗਲਤ ਤਰੀਕੇ ਨਾਲ ਵਿਭਾਗ ਦੀ ਲੁੱਟ ਕਰਨਾ ਚਾਹੁੰਦੀ ਹੈ ਅਤੇ ਆਮ ਆਦਮੀ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇ ਰਹੀ ਹੈ।
ਜੇਕਰ ਸਰਕਾਰ ਇਹ ਨਿੱਜੀ ਕਰਨ ਦੀ ਨੀਤੀ ਲੈ ਕੇ ਆਉਣ ਤੋਂ ਪਿੱਛੇ ਨਾ ਹੱਟੀ ਤਾਂ ਯੂਨੀਅਨ ਵੱਲੋ ਸਰਕਾਰ ਦਾ ਭੰਡੀ ਪ੍ਰਚਾਰ ਕਰਦੇ ਹੋਏ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਘਰ ਅੱਗੇ ਧਰਨਾ ਦੇ ਕੇ ਪੰਜਾਬ ਵਿੱਚ ਸਰਕਾਰ ਦੀਆਂ ਨਕਾਮੀਆ ਅਤੇ ਚੂਝੇ ਪ੍ਰਚਾਰ ਬਾਰੇ ਸਾਰੇ ਪਰਦੇ ਫਾਸ਼ ਕੀਤੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮ ਪੰਜਾਬ ਵਿੱਚ ਧਰਨੇ ਮੁਜ਼ਾਹਰੇ ਰੋਡ ਬੰਦ ਸਮੇਤ ਹੜਤਾਲ ਕਰਕੇ ਸੜਕਾਂ ਤੇ ਉਤਰਨਗੇ ਅਤੇ ਤਿੱਖੇ ਐਕਸ਼ਨ ਕੀਤੇ ਜਾਣਗੇ, ਕਿਉਂਕਿ ਸਰਕਾਰ ਨੇ ਚੋਣ ਪ੍ਰਚਾਰ ਵਿੱਚ ਪੰਜਾਬ ਦੀ ਜਨਤਾ ਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾ ਕੇ ਸੱਤਾ ਹਾਸਲ ਕੀਤੀ ਸੀ, ਪਰ ਪਹਿਲੀਆਂ ਸਰਕਾਰਾਂ ਵਾਂਗ ਇਹ ਸਰਕਾਰ ਵੀ ਜਨਤਾ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਤੋਂ ਭੱਜ ਰਹੀ ਹੈ ਤੇ ਮਜਬੂਰਨ ਯੂਨੀਅਨ ਨੂੰ ਸੰਘਰਸ ਦੇ ਰਾਹ ਤੇ ਤੁਰਨਾ ਪੈ ਰਿਹਾ ਹੈ। ਇਸ ਮੀਟਿੰਗ ਵਿੱਚ ਕੈਸ਼ੀਅਰ ਬਲਜਿੰਦਰ ਸਿੰਘ, ਸਹਾਇਕ ਕੈਸ਼ੀਅਰ ਰਮਨਦੀਪ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ, ਹਰਪ੍ਰੀਤ ਸਿੰਘ ਸੋਢੀ, ਰੋਹੀ ਰਾਮ, ਦਲਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਹੋਏ






